Punjab Mail USA Punjabi Newspaper published from California distributed all over America. Chief Editor: Gurjatinder Singh Randhawa
  10481 Grant Line Road, Suite 175, Elk Grove, California, 95624, USA.  Ph: 916-320-9444, 916-714-0911   Email: punjabmailusa@yahoo.com
-

ਵੋਟਾਂ ਦਾ ਛੇਵਾਂ ਪੜਾਅ ਸ਼ੁਰੂ; 117 ਸੀਟਾਂ ਲਈ ਹੋ ਰਿਹਾ ਮੱਤਦਾਨ

ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ) – ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ 12 ਰਾਜਾਂ ਦੇ 117 ਹਲਕਿਆਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਜਿਨ੍ਹਾਂ ਵਿੱਚ ਪ੍ਰਮੁੱਖ ਉਮੀਦਵਾਰ…

ਯੂਰਪੀਨ ਸੰਸਦ ਲਈ ਬਰਤਾਨੀਆ ਤੋਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਚਾਰ ਸਿੱਖ ਉਮੀਦਵਾਰ

ਲੰਡਨ, 23 ਅਪ੍ਰੈਲ (ਪੰਜਾਬ ਮੇਲ) – ਯੂਰਪੀਨ ਸੰਸਦ ਲਈ ਬਰਤਾਨੀਆ ਤੋਂ ਕਿਸਮਤ ਅਜਮਾਉਣ ਵਾਲਿਆਂ ਵਿੱਚ ਚਾਰ ਸਿੱਖ ਉਮੀਦਵਾਰ ਹਨ, ਜਿਨ੍ਹਾਂ ਵਿੱਚੋਂ ਸਾਬਕਾ ਯੂਰਪੀਨ ਸੰਸਦ ਮੈਂਬਰ ਨੀਨਾ ਗਿੱਲ, ਜੋ ਲੇਬਰ ਪਾਰਟੀ ਦੀ ਵੈਸਟ ਮਿਡਲੈਂਡ ਹਲਕੇ ਦੀ ਉਮੀਦਵਾਰ ਹੈ, ਸਾਲ 1999 ਤੋਂ 2009 ਤੱਕ ਯੂਰਪੀਨ ਸੰਸਦ ਮੈਂਬਰ ਰਹਿ ਚੁੱਕੀ ਹੈ। ਪਾਰਟੀ ਵਿੱਚ ਸਿੱਖਾਂ ਦਾ ਗਰੁੱਪ ਸਥਾਪਤ ਕਰਨ ਵਾਲੀ ਨੀਨਾ ਗਿੱਲ ਪਹਿਲੀ ਔਰਤ ਹੈ, ਜਿਸ ਨੇ ਬੀਤੇ…

ਕਾਂਗਰਸ ਨੂੰ ਝਟਕਾ – ਪਟਿਆਲੇ ਦਾ ਸਾਬਕਾ ਮੇਅਰ ਵਿਸ਼ਨੂੰ ਅਕਾਲੀ ਦਲ ‘ਚ ਸ਼ਾਮਲ

ਪਟਿਆਲਾ, 23 ਅਪ੍ਰੈਲ (ਪੰਜਾਬ ਮੇਲ) – ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਚੋਣ ਮੁਹਿੰਮ ਨੂੰ ਵੱਡਾ ਝਟਕਾ ਲੱਗਾ, ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਆਪਣੇ ਇਕ ਦਰਜਨ…

ਵੋਟਾਂ ਨੂੰ ਲੈ ਕੇ ਪੰਜਾਬ ਦੀ ਖ਼ਾਸ ਚਿੰਤਾ ਹੋਣ ਲੱਗੀ ਚੋਣ ਕਮਿਸ਼ਨ ਨੂੰ

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ) – ਚੋਣ ਕਮਿਸ਼ਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਪੰਜਾਬ ਵਿੱਚ ਚੋਣਾਂ ਦੇ ਆਖਰੀ 48 ਘੰਟਿਆਂ ਦੌਰਾਨ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ, ਕਿਉਂਕਿ ਇਸ ਸਮੇਂ ਦੌਰਾਨ ਵੋਟਾਂ ਦੀ ਖਰੀਦੋ-ਫਰੋਖਤ…

ਵਿਦੇਸ਼ੀ ਸੈਲਾਨੀਆਂ ਨੇ ਵੀ ਬਨਾਰਸ ਦੇ ਚੋਣ ਦੰਗਲ ਵਿੱਚ ਦਿਲਚਸਪੀ

ਵਾਰਾਣਸੀ, 23 ਅਪ੍ਰੈਲ (ਪੰਜਾਬ ਮੇਲ) – ਕਾਸ਼ੀ ਨਗਰੀ ਵਜੋਂ ਮਸ਼ਹੂਰ ਵਾਰਾਣਸੀ (ਬਨਾਰਸ) ‘ਚ ਨਰਿੰਦਰ ਮੋਦੀ ਅਤੇ ਅਰਵਿੰਦ ਕੇਜਰੀਵਾਲ ਦੇ ਚੋਣ ਮੈਦਾਨ ‘ਚ ਆਉਣ ਨਾਲ ਮੁਕਾਬਲੇ ‘ਤੇ ਦੇਸ਼-ਵਿਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਧਰਮ ਨਗਰੀ ‘ਚ ਸੈਲਾਨੀਆਂ ਦੀ ਆਮਦ ਵੀ ਵਧ ਗਈ ਹੈ। ਗਾਈਡ ਵਿਦੇਸ਼ੀਆਂ ਨੂੰ ਗੰਗਾ ਦੇ ਕੰਢੇ…

ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਾਹ ਹੋਇਆ ਪੱਧਰਾ, ਤਬਾਹ ਹੋਏ ਪੁਲਾਂ ਤੇ ਸੜਕਾਂ ਦੀ ਮੁੜ-ਉਸਾਰੀ ਮੁਕੰਮਲ

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ) – ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਅਤੇ ਚਾਰ ਧਾਮਾਂ ਦੀ ਯਾਤਰਾ ਲਈ ਰਾਜ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਨ੍ਹਾਂ ਗੁਰਧਾਮਾਂ ‘ਤੇ ਪੁੱਜਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ…

ਪੰਜਾਬ ਵਿੱਚ ਇਸ ਬਾਰ 19 ਮਹਿਲਾ ਉਮੀਦਵਾਰਾਂ ਲੜਨਗੀਆਂ ਚੋਣ

ਅਕਾਲੀ ਦਲ ਵੱਲੋਂ ਹਰਸਿਮਰਤ ਬਾਦਲ ਤੇ ਪਰਮਜੀਤ ਕੌਰ ਗੁਲਸ਼ਨ ਦੇ ਨਾਂ ਪ੍ਰਮੁੱਖ
ਕਾਂਗਰਸ ਵੱਲੋਂ ਅੰਬਿਕਾ ਸੋਨੀ ਤੇ ਪ੍ਰਨੀਤ ਕੌਰ ਚੋਣ ਅਖਾੜੇ ਵਿੱਚ

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ) – ਸਾਲ 1971 ਅਤੇ 1977 ਦੀਆਂ ਲੋਕ ਸਭਾ ਚੋਣਾਂ ਨੂੰ ਛੱਡ ਕੇ ਪੰਜਾਬ ਤੋਂ ਹਰ ਵਾਰ ਔਰਤਾਂ ਨੂੰ ਪਾਰਲੀਮੈਂਟ ਵਿੱਚ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਦਾ ਰਿਹਾ ਹੈ। ਸਾਲ 2009 ਦੀਆਂ ਚੋਣਾਂ ਵਿੱਚ ਚਾਰ ਮਹਿਲਾਵਾਂ ਨੇ ਜਿੱਤ ਪ੍ਰਾਪਤ ਕਰਕੇ ਸੰਸਦ ਵਿੱਚ ਰਾਜ ਦਾ ਮਾਣ ਵਧਾਇਆ। ਇਸ ਵਾਰ ਸਭ ਤੋਂ…

ਅਰਵਿੰਦ ਕੇਜਰੀਵਾਲ ਵੱਲੋਂ ਵਾਰਾਨਸੀ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ

ਵਾਰਾਨਸੀ, 23 ਅਪ੍ਰੈਲ (ਪੰਜਾਬ ਮੇਲ) – ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਹਲਕੇ ਤੋਂ ਨਾਮਜ਼ਦਗੀ ਕਾਗਜ਼ ਦਾਖਲ ਕਰ ਦਿੱਤੇ। ਕਰੀਬ ਢਾਈ ਘੰਟੇ ਦੇ ਰੋਡ…

ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਗਿਰੀਰਾਜ ਸਿੰਘ ਦੇ ਗ੍ਰਿਫ਼ਤਾਰੀ ਵਾਰੰਟ

ਬੋਕਾਰੋ/ਮੁੰਬਈ, 23 ਅਪ੍ਰੈਲ (ਪੰਜਾਬ ਮੇਲ) – ਭੜਕਾਊ ਭਾਸ਼ਣ ਦੇਣ ਵਾਲੇ ਬਿਹਾਰ ਦੇ ਸਾਬਕਾ ਮੰਤਰੀ ਗਿਰੀਰਾਜ ਸਿੰਘ ਖਿਲਾਫ਼ ਇਥੋਂ ਦੀ ਇਕ ਅਦਾਲਤ ਵੱਲੋਂ ਅੱਜ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਭਾਜਪਾ ਆਗੂ ਨੇ ਇਕ ਚੋਣ ਰੈਲੀ ਵਿੱਚ ਕਥਿਤ ਤੌਰ ‘ਤੇ ਆਖਿਆ ਸੀ ਕਿ ਜਿਹੜੇ ਲੋਕ ਨਰਿੰਦਰ ਮੋਦੀ ਨੂੰ ਵੋਟਾਂ ਨਹੀਂ…

ਸੋਸ਼ਲ ਮੀਡੀਆ ਨੇ ਚੋਣਾਂ ਨਾਲ ਇਕ-ਮਿਕ ਕੀਤੇ ਪ੍ਰਵਾਸੀ ਪੰਜਾਬੀ

ਪਹਿਲਾਂ ਸਮਿਆਂ ਵਿੱਚ ਜਦ ਕਦੇ ਭਾਰਤ ਜਾਂ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਹੁੰਦੀਆਂ ਸਨ ਤਾਂ ਉਸ ਸਮੇਂ ਵੀ ਬਾਹਰਲੇ ਮੁਲਕਾਂ ਵਿੱਚ ਵਸੇ ਪੰਜਾਬੀਆਂ ਨੂੰ ਚੋਣ ਸਰਗਰਮੀਆਂ ਜਾਨਣ ਲਈ ਬੜੀ ਉਤਸੁਕਤਾ ਹੁੰਦਾ ਸੀ, ਪਰ ਉਸ ਸਮੇਂ ਪ੍ਰਵਾਸੀ ਪੰਜਾਬੀ ਚੋਣਾਂ ਨਾਲ ਸਿੱਧੇ ਤੌਰ ‘ਤੇ ਉਹ ਹੀ ਜੁੜ ਸਕਦੇ ਸਨ ਜੋ ਪੰਜਾਬ ਜਾਂਦੇ ਸਨ। ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਸੰਚਾਰ…

ਐਲਕ ਗਰੋਵ ਦੇ ਸਿੱਖ ਬਜ਼ੁਰਗਾਂ ਦੇ ਕਤਲਾਂ ਦੇ ਕੇਸ ਨੂੰ ਸੁਲਝਾਉਣ ਲਈ ਬਣਾਈ ਗਈ ਇਕ ਫਿਲਮ

-ਜਲਦੀ ਹੋਵੇਗੀ ਅਮਰੀਕੀ ਚੈਨਲਾਂ ‘ਤੇ ਪ੍ਰਸਾਰਿਤ, 4 ਮਾਰਚ 2011 ਨੂੰ ਹੋਇਆ ਸੀ ਦੋ ਸਿੱਖ ਬਜ਼ੁਰਗਾਂ ਦਾ ਕਤਲ
ਸੈਕਰਾਮੈਂਟੋ, 23 ਅਪ੍ਰੈਲ (ਗੁਰਜਤਿੰਦਰ ਸਿੰਘ ਰੰਧਾਵਾ/ਪੰਜਾਬ ਮੇਲ) – ਸੈਕਰਾਮੈਂਟੋ ਦੇ ਐਲਕ ਗਰੋਵ ਇਲਾਕੇ ਵਿੱਚ ਤਕਰੀਬਨ ਤਿੰਨ ਸਾਲ ਪਹਿਲਾਂ ਮਾਰੇ ਗਏ ਦੋ ਬਜ਼ੁਰਗ ਸੁਰਿੰਦਰ ਸਿੰਘ ਤੇ ਗੁਰਮੇਜ ਸਿੰਘ ਅਟਵਾਲ ਦੇ ਕਤਲ ਕੇਸ ਨੂੰ ਹੱਲ ਕਰਨ ਲਈ ਸਥਾਨਕ ਟੀਵੀ ਚੈਨਲਾਂ ਵਲੋਂ ਇਕ ਡਾਕੂਮੈਂਟਰੀ ਫਿਲਮ ਬਣਾਈ ਗਈ ਹੈ। ਬੀਤੇ ਦਿਨੀਂ ਇਥੇ ਈਸਟ ਸਟਾਕਟਨ ਬੁਲੇਵਾਰਡ ਵਿਖੇ ਟੀਵੀ ਚੈਨਲ ਵਲੋਂ ਇਕ ਫਿਲਮ ਦੀ ਸ਼ੂਟਿੰਗ ਕੀਤੀ ਗਈ ਹੈ। ਇਸ ਵਿਚ…

’84 ਦੇ ਦੰਗਿਆਂ ਵਿੱਚ ਦੋਸ਼ਿਆਂ ਦੇ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਸੀ ਦਿੱਲੀ ਪੁਲਿਸ

ਕੋਬਰਾਪੋਸਟ ਦਾ ‘ਸਟਿੰਗ ਆਪ੍ਰੇਸ਼ਨ’
ਨਵੀਂ ਦਿੱਲੀ, 23 ਅਪ੍ਰੈਲ (ਪੰਜਾਬ ਮੇਲ)- ਇਕ ਨਿਊਜ਼ ਚੈਨਲ ਵੱਲੋਂ ਇਕ ਸਟਿੰਗ ਅਪਰੇਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ 1984 ਦੇ ਸਿੱਖ ਵਿਰੋਧੀ ਦੰਗੇ ਰੋਕਣ ਲਈ ਸਰਕਾਰ ਹਰਕਤ ਵਿੱਚ ਆਉਣ ਵਿੱਚ ਅਸਫਲ ਰਹੀ ਸੀ ਤੇ ਉਸ ਵੇਲੇ ਦੇ ਸੀਨੀਅਰ ਪੁਲੀਸ ਅਧਿਕਾਰੀਆਂ ਦੀ ”ਸਿੱਖਾਂ ਨੂੰ ਸਬਕ ਸਿਖਾਉਣ ਲਈ” ਸਰਕਾਰ ਨਾਲ ਮਿਲੀਭੁਗਤ ਸੀ। ਕੋਬਰਾਪੋਸਟ ਵੱਲੋਂ ਕੀਤੀ ਜਾਂਚ ”ਚੈਪਟਰ 84” ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਪੁਲੀਸ ਦੇ…

ਅਮਰੀਕਾ ‘ਚ ਹੋਣ ਵਾਲੀਆਂ ਚੋਣਾਂ ਦੀ ਦੌੜ ‘ਚ ਦਸ ਭਾਰਤੀ ਵੀ ਸ਼ਾਮਲ

ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ਨੂੰ ਹਾਲੇ ਅੱਠ ਮਹੀਨਿਆਂ ਦਾ ਸਮਾਂ ਹੈ, ਪਰ 10 ਭਾਰਤੀ ਅਮਰੀਕੀਆਂ ਨੇ ਇਸ ਦੌੜ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਸੰਸਦ ਮੈਂਬਰ ਐਮੀ ਬੇਰਾ ਨੇ ਕੈਲੀਫੇਰਨੀਆ ਦੇ ਸੱਤਵੇਂ ਕਾਂਗਰਸਨਲ ਡਿਸਟ੍ਰਿਕਟ ਤੋਂ ਮੁੜ ਚੋਣ ਲੜਨ ਦਾ ਇਰਾਦਾ ਜ਼ਾਹਿਰ ਕੀਤਾ ਹੈ, ਜਦਕਿ ਕਮਲਾ ਹੈਰਿਸ ਨੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਦੇ ਅਹੁੱਦੇ ਲਈ ਮੁੜ ਚੋਣ ਲੜਨ ਦਾ…

ਆਪ ਪਾਰਟੀ ਦੇ ਉਮੀਦਵਾਰ ਦੇ ਮੈਦਾਨ ਵਿਚ ਉਤਰਨ ਨਾਲ ਗੁਰਦਾਸਪੁਰ ਸੰਸਦੀ ਹਲਕੇ ਦੇ ਚੋਣ ਸਮੀਕਰਣ ਬਿਗੜੇ

ਪਠਾਨਕੋਟ, 23 ਅਪ੍ਰੈਲ (ਪੰਜਾਬ ਮੇਲ)- ਇਸ ਵਾਰ ਗੁਰਦਾਸਪੁਰ ਸੰਸਦੀ ਹਲਕੇ ਦੀ ਚੋਣ ਸਾਲ 2009 ਦੇ ਮੁਕਾਬਲੇ ਨਾਲੋਂ ਵੱਖਰੀ ਕਿਸਮ ਦੀ ਹੋਵੇਗੀ। ਇਸ ਵਾਰ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਸਾਹਮਣਾ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਵਿਨੋਦ ਖੰਨਾ ਤੇ ਨਵੀਂ ਹੋਂਦ ਵਿਚ ਆਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨਾਲ ਹੋਵੇਗਾ, ਜਦਕਿ ਪਿਛਲੀ…

ਰੈਲੀ ਦੌਰਾਨ ਸ਼ਰਾਬ : ਰਣੀਕੇ ਦੇ ਪੁੱਤਰ ਭੁਪਿੰਦਰ ਸਿੰਘ ਖ਼ਿਲਾਫ਼ ਹੋਵੇਗੀ ਕਾਰਵਾਈ

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ)-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਘਨੌਰ ਰੈਲੀ ਦੌਰਾਨ ਸ਼ਰਾਬ ਵੰਡਣ ਦੇ ਮਾਮਲੇ ‘ਤੇ ਆਬਕਾਰੀ ਤੇ ਕਰ ਇੰਸਪੈਕਟਰ ਭੁਪਿੰਦਰ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਗੁੰਮਰਾਹ ਕਰਨ ਦੇ ਦੋਸ਼ ਸਾਬਤ ਹੋ ਜਾਣ ਤੋਂ ਬਾਅਦ ਉਨ੍ਹਾਂ ਵਿਰੁਧ ਕਾਰਵਾਈ…

ਅੰਮ੍ਰਿਤਸਰ ਤੇ ਬਠਿੰਡਾ ਤੋਂ ਬਾਅਦ ਵੋਟਰਾਂ ਦਾ ਧਿਆਨ ਲੁਧਿਆਣਾ ਵੱਲ ਸਭ ਤੋਂ ਵੱਧ

ਲੁਧਿਆਣਾ, 23 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਅੰਮ੍ਰਿਤਸਰ ਅਤੇ ਬਠਿੰਡਾ ਲੋਕ ਸਭਾ ਸੀਟਾਂ ਤੋਂ ਬਾਅਦ ਲੋਕਾਂ ਦਾ ਸਭ ਤੋਂ ਵੱਧ ਧਿਆਨ ਲੋਕ ਸਭਾ ਹਲਕਾ ਲੁਧਿਆਣਾ ਵੱਲ ਹੈ। ਇੱਥੇ ਪਿਛਲੀਆਂ 15 ਲੋਕ ਸਭਾ ਚੋਣਾਂ ਦੌਰਾਨ ਮੁੱਖ ਤੌਰ ‘ਤੇ ਮੁਕਾਬਲਾ ਕਾਂਗਰਸ ਅਤੇ ਅਕਾਲੀ ਦਲ ‘ਚ ਹੀ ਹੁੰਦਾ ਰਿਹਾ ਹੈ, ਪਰ ਇਸ ਵਾਰ ਇੱਥੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਦੇ ਆਉਣ ਅਤੇ ਅਕਾਲੀ ਦਲ…

ਹਰਿਆਣਵੀਆਂ ਦੀਆਂ ਬਠਿੰਡਾ ‘ਚ ਸੈਂਕੜੇ ਦੀ ਗਿਣਤੀ ‘ਚ ਵੋਟਾਂ

ਬਠਿੰਡਾ, 23 ਅਪ੍ਰੈਲ (ਪੰਜਾਬ ਮੇਲ)- ਹਰਿਆਣਾ ਦੇ ਸੈਂਕੜੇ ਲੋਕਾਂ ਨੇ ਪੰਜਾਬ ਦੇ ਬਠਿੰਡਾ ‘ਚ ਵੋਟਾਂ ਬਣਾ ਲਈਆਂ ਹਨ। ਹਰਿਆਣਾ ‘ਚ ਵੋਟਾਂ ਪਾਉਣ ਮਗਰੋਂ ਹੁਣ ਇਨ੍ਹਾਂ ਵਲੋਂ ਪੰਜਾਬ ‘ਚ ਵੋਟਾਂ ਪਾਉਣ ਦੀ ਤਿਆਰੀ ਹੈ। ਬਠਿੰਡਾ ਜ਼ਿਲ੍ਹੇ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਕਣਕਵਾਲ, ਬੰਗੀ ਨਿਹਾਲ ਸਿੰਘ, ਬਾਘਾ…

ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ ‘ਚ ਛੇਵਾਂ ਸਥਾਪਨਾ ਦਿਵਸ 25 ਤੋਂ 27 ਅਪ੍ਰੈਲ ਤੱਕ

ਰੋਜ਼ਵਿਲ, 23 ਅਪ੍ਰੈਲ (ਪੰਜਾਬ ਮੇਲ)- ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ, ਰੋਜ਼ਵਿਲ 1090 ਮੇਨ ਮਾਰਕਿਟ ‘ਚ ਛੇਵਾਂ ਸਥਾਪਨਾ ਦਿਵਸ 25 ਅਪ੍ਰੈਲ ਤੋਂ 27 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ। 25 ਅਪ੍ਰੈਲ ਦਿਨ ਸ਼ੁਕਰਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ…

ਸਿਹਤ ਸੇਵਾਵਾਂ ‘ਚ ਘਪਲੇ ਦੇ ਦੋਸ਼ ਹੇਠ ਭਾਰਤੀ ਮੂਲ ਦਾ ਡਾਕਟਰ ਗ੍ਰਿਫਤਾਰ

ਨਿਊਯਾਰਕ, 23 ਅਪ੍ਰੈਲ (ਪੰਜਾਬ ਮੇਲ)-ਅਮਰੀਕਾ ‘ਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਸਿਹਤ ਸੇਵਾਵਾਂ ‘ਚ ਘਪਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜੇਕਰ ਉਨ੍ਹਾਂ ਉੱਪਰ ਜੁਰਮ ਸਾਬਤ ਹੋ ਗਏ ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਨਿਊ ਮੈਕਸੀਕੋ ਦੇ ਪਵਨ ਕੁਮਾਰ ਜੈਨ ਨੂੰ ਬੀਤੇ ਦਿਨ ਡਰੱਗ ਐਨਫੋਰਸਮੈਂਟ ਪ੍ਰਸ਼ਾਸਨ ਤੇ ਐੱਫ.ਬੀ.ਆਈ. ਨੇ ਸਾਂਝੀ ਕਾਰਵਾਈ ਦੌਰਾਨ ਗ੍ਰਿਫਤਾਰ ਕੀਤਾ ਤੇ ਨਾਲ ਹੀ ਉਸ ਨੂੰ ਸੰਘੀ…

ਹੁਸ਼ਿਆਰਪੁਰ : ਚੋਣ ਬੁਖ਼ਾਰ ਹੋਇਆ ਤੇਜ਼, ਪ੍ਰਚਾਰ ਵੀ ਸਿਖਰਾਂ ‘ਤੇ

ਹੁਸ਼ਿਆਰਪੁਰ, 23 ਅਪ੍ਰੈਲ (ਪੰਜਾਬ ਮੇਲ) – ਅੱਜ-ਕੱਲ੍ਹ ਘਰਾਂ, ਬਾਜ਼ਾਰਾਂ, ਰੇਸਤਰਾਵਾਂ, ਕਿੱਟੀ ਪਾਰਟੀਆਂ, ਪਾਰਕਾਂ, ਚਾਹ ਦੀਆਂ ਦੁਕਾਨਾਂ, ਰੇਲ ਗੱਡੀਆਂ, ਬੱਸਾਂ ਆਦਿ ਹਰ ਜਗ੍ਹਾ ਚੋਣਾਂ ਦੀ ਹੀ ਚਰਚਾ ਹੈ। ਹਰ ਕੋਈ, ਚਾਹੇ ਉਸ ਦੀ ਪਸੰਦ ਕੋਈ ਵੀ ਉਮੀਦਵਾਰ ਹੋਵੇ, ਚੋਣਾਂ ‘ਚ ਦਿਲਚਸਪੀ ਵਿਖਾ…

ਡੀ.ਜੀ.ਪੀ. ਸ਼ਰਮਾ ਅਤੇ ਤਿੰਨ ਸੇਵਾਮੁਕਤ ਅਧਿਕਾਰਿਆਂ ਖਿਲਾਫ਼ ਦੋਸ਼ ਆਇਦ ਕਰਨ ਲਈ 6 ਮਈ ਦੀ ਤਾਰੀਖ ਤੈਅ

ਰੂਪਨਗਰ, 23 ਅਪ੍ਰੈਲ (ਪੰਜਾਬ ਮੇਲ)-ਜ਼ਿਲ੍ਹਾ ਰੂਪਨਗਰ ਦੇ ਪਿੰਡ ਅਮਰਾਲੀ ਵਾਸੀ ਅਜੈਬ ਸਿੰਘ ਦੇ ਪਰਿਵਾਰ ਨੂੰ 25 ਸਾਲ ਪਹਿਲਾਂ ਅਗਵਾ ਹੋਏ ਉਨ੍ਹਾਂ ਦੇ ਪੁੱਤਰ ਕੁਲਦੀਪ ਸਿੰਘ ਦੇ ਮਾਮਲੇ ਵਿੱਚ ਇਨਸਾਫ ਮਿਲਣ ਦੀ ਆਸ ਬੱਝੀ ਹੈ। ਬੀਤੇ ਦਿਨ ਰੂਪਨਗਰ ਦੀ ਅਦਾਲਤ ਨੇ ਕਥਿਤ ਤੌਰ ‘ਤੇ ਪੁਲੀਸ ਮੁਕਾਬਲੇ ਵਿੱਚ ਹੋਈ ਕੁਲਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਡੀਜੀਪੀ ਐਸ਼.ਕੇ. ਸ਼ਰਮਾ ਅਤੇ ਤਿੰਨ ਸੇਵਾਮੁਕਤ ਅਧਿਕਾਰੀਆਂ ਖ਼ਿਲਾਫ਼…

ਬੇ-ਏਰੀਆ ਸਪੋਰਟਸ ਕਲੱਬ ਵੱਲੋਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਹੋਈ ਅਹਿਮ ਮੀਟਿੰਗ

ਹੇਵਰਡ ਕੈਲੀਫੋਰਨੀਆ, 23 ਅਪ੍ਰੈਲ (ਪੰਜਾਬ ਮੇਲ)-ਕੈਲੀਫੋਰਨੀਆ ਦੇ ਪ੍ਰਸਿੱਧ ਰੈਸਟੋਰੈਂਟ ਰਾਜਾ ਸਵੀਟਸ ਐਂਡ ਕੈਟਰਿੰਗ ਵਿਖੇ ਬੇ-ਏਰੀਆ ਸਪਾਂਸਰ ਵਲੋਂ ਕਬੱਡੀ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਹਿਮ ਮੀਟਿੰਗ ਹੋਈ। ਜਿਸ ‘ਚ ਵੱਖ-ਵੱਖ ਕਲੱਬਾਂ, ਖਿਡਾਰੀਆਂ, ਆਗੂਆਂ ਤੇ ਕਬੱਡੀ ਨੂੰ ਸਾਰੀ ਜ਼ਿੰਦਗੀ ਦੇਣ ਵਾਲਿਆਂ ਨੇ ਸ਼ਿਰਕਤ ਕੀਤੀ। ਬੀਤੇ ਸਮੇਂ ਅਤੇ ਆਉਣ ਵਾਲੇ ਸਮੇਂ ‘ਚ…

ਆਸ਼ੂਤੋਸ਼ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਚੰਡੀਗੜ੍ਹ, 23 ਅਪ੍ਰੈਲ (ਪੰਜਾਬ ਮੇਲ)- ਡਾਕਟਰੀ ਰਿਪੋਰਟਾਂ ‘ਚ ਕਰੀਬ ਪੌਣੇ ਤਿੰਨ ਮਹੀਨੇ ਪਹਿਲਾਂ ਮਰ ਚੁੱਕੇ ਐਲਾਨੇ ਜਾ ਚੁੱਕੇ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਆਸ਼ੂਤੋਸ਼ ਉਰਫ਼ ਮਹੇਸ਼ ਕੁਮਾਰ ਝਾਅ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਇੱਕ ਵਾਰ ਫਿਰ ਹਾਈਕੋਰਟ ਦੇ…

ਗੁਰਦੁਵਾਰਾ ਨਾਨਕਸਰ ਡੈਲਹਾਈ ਵਿਖੇ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਮਿਤੀ 1 , 2 , 3 ਅਤੇ 4 ਮਈ ਨੂੰ

ਡੈਲਹਾਈ, 23 ਅਪ੍ਰੈਲ (ਦਲਜੀਤ ਮਾਛੀਵਾੜਾ, ਪੰਜਾਬ ਮੇਲ)-ਗੁਰਦੁਵਾਰਾ ਨਾਨਕਸਰ ਡੈਲਹਾਈ ਵਿਖੇ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਕਰਵਾਇਆ ਜਾ ਰਿਹਾ ਹੈ, ਜਿਸ ਦੁਰਾਨ ਮਿਤੀ 1 , 2 ਮਈ ਦਿਨ ਵੀਰਵਾਰ, ਸ਼ੁਕਰਵਾਰ ਨੂੰ ਰਾਤ 7 ਵਜੇ ਤੋਂ 10 ਵਜੇ ਤੱਕ ਸਤਿਕਾਰਯੋਗ ਮਹਾਂਪੁਰਖ…

ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਦੁਆਇਆ ਬੱਬੂ ਮਾਨ ਨੂੰ ਅਮਰੀਕਾ ‘ਚ ਸ਼ੋਅ ਕਰਨ ਲਈ ਵੀਜ਼ਾ

ਸੈਕਰਾਮੈਂਟੋ, 23 ਅਪ੍ਰੈਲ (ਪੰਜਾਬ ਮੇਲ) – ਪੰਜਾਬੀਆਂ ਦੇ ਦਿਲਾਂ ਦੀ ਧੜਕਨ ਵਿਸ਼ਵ ਪ੍ਰਸਿੱਧ ਗਾਇਕ ਬੱਬੂ ਮਾਨ ਨੂੰ ਪੀ-3 ਵੀਜ਼ਾ ਦੁਆ ਕੇ ਵਿਸ਼ਵ ਪ੍ਰਸਿੱਧ ਇੰਮੀਗ੍ਰੇਸ਼ਨ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ ਆਪਣੀਆਂ ਪ੍ਰਾਪਤੀਆਂ ਦੀ ਲਿਸਟ ਵਿਚ ਹੋਰ ਵਾਧਾ ਕੀਤਾ ਹੈ।ਉਹਨਾਂ ਦੱਸਿਆ…

ਸਿੱਖ ਪ੍ਰੋਫੈਸਰ ਉਪਰ ਹਮਲਾ ਕਰਨ ਵਾਲੇ ਨੌਜਵਾਨ ‘ਤੇ ਨਸਲੀ ਅਪਰਾਧ ਦਾ ਕੇਸ ਦਰਜ

ਨਿਊਯਾਰਕ, 20 ਅਪੈਲ (ਪੰਜਾਬ ਮੇਲ) – ਅਮਰੀਕਾ ‘ਚ ਸਿੱਖ ਪ੍ਰੋਫੈਸਰ ਦੀ ਦਾਹੜੀ ਪੁੱਟਣ ਅਤੇ ਉਸ ਨਾਲ ਕੁੱਟਮਾਰ ਦੇ ਦੋਸ਼ਾਂ ਹੇਠ 20 ਸਾਲ ਦੇ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਖ਼ਿਲਾਫ਼ ਨਸਲੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੋਲੰਬੀਆ ਯੂਨੀਵਰਸਿਟੀ ਦੇ ਕੌਮਾਂਤਰੀ ਅਤੇ ਜਨਤਕ ਮਾਮਲਿਆਂ ਦੇ ਸਕੂਲ ਦੇ ਪ੍ਰੋਫੈਸਰ ਪ੍ਰਭਜੋਤ ਸਿੰਘ ‘ਤੇ ਹਮਲੇ ਦੇ ਸਬੰਧ ‘ਚ…

ਮੋਦੀ ਹੀ ਹੋਣਗੇ ਭਾਜਪਾ ਵੱਲੋਂ ਅਗਲੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ

ਨਵੀਂ ਦਿੱਲੀ, 20 ਅਪੈਲ (ਪੰਜਾਬ ਮੇਲ) – ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਨਵੀਂ ਲੋਕ ਸਭਾ ਲਈ ਐਨਡੀਏ ਦੀ ਸਰਕਾਰ ਵਿੱਚ ਭਾਵੇਂ ਕੋਈ ਵੀ ਭਾਈਵਾਲ ਪਾਰਟੀਆਂ ਸ਼ਾਮਲ ਹੋਣ, ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੋਣਗੇ। ਚੋਣ ਮੁਹਿੰਮ ਲਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਹਾਲਾਤ ਵਿੱਚ ਐਨਡੀਏ ਸਰਕਾਰ ਦੇ ਮੋਦੀ ਹੀ ਪ੍ਰਧਾਨ ਮੰਤਰੀ ਹੋਣਗੇ। ਭਾਜਪਾ ਆਗੂ ਨੇ ਇਹ ਸਪਸ਼ਟ ਤੇ ਜ਼ੋਰਦਾਰ ਦਾਅਵਾ…

ਰਾਹੁਲ ਕੋਲੋ ਅਮੇਠੀ ਤਾਂ ਸੰਭਾਲ ਨਹੀਂ ਹੁੰਦੀ, ਦੇਸ਼ ਕੀ ਸੰਭਾਲਣਗੇ!

ਅੰਬਿਕਾਪੁਰ, 20 ਅਪੈਲ (ਪੰਜਾਬ ਮੇਲ) – ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਅਮੇਠੀ ਦੀ ਜਨਤਾ ਨੂੰ ਆਪਣੇ ਬੇਟੇ ਰਾਹੁਲ ਗਾਂਧੀ ਨੂੰ ਜਿਤਾਉਣ ਦੀ ਅਪੀਲ ‘ਤੇ ਭਾਜਪਾ ਦੇ ਪੀਐਮ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਤਿੱਖਾ ਵਿਅੰਗ ਕੱਸਿਆ ਹੈ। ਛੱਤੀਸਗੜ੍ਹ ਦੇ ਵਿਸ਼ਰਾਮਪੁਰ ‘ਚ ਕੀਤੀ ਗਈ ਚੋਣ ਰੈਲੀ ‘ਚ ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਆਖਦੇ ਹਨ ਕਿ ਮੇਰਾ ਬੇਟਾ ਦੇਸ਼ ਸੰਭਾਲੇਗਾ। ਤੁਸੀਂ ਉਸ ਨੂੰ ਜਿਤਾਓ। ਹੁਣ ਦੱਸੋਜੋ ਆਪਣਾ ਚੋਣ ਹਲਕਾ…

ਇਹ ਤਾਂ ਅਟਲ ਨੂੰ ਵੀ ਕਰ ਦਿੰਦੇ ਸਾਈਡ ‘ਤੇ : ਰਾਹੁਲ

ਜੈਪੁਰ, 20 ਅਪੈਲ (ਪੰਜਾਬ ਮੇਲ) – ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਲਗਾਤਾਰ ਹਮਲੇ ਬੋਲ ਰਹੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਹੁਣ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ। ਰਾਜਸਥਾਨ ਦੇ ਕਰੌਲੀ ‘ਚ ਕੀਤੀ ਰੈਲੀ ‘ਚ ਉਨ੍ਹਾਂ ਕਿਹਾ ਕਿ…

ਗਿਰੀਰਾਜ ਆਪਣੇ ਬਿਆਨ ‘ਤੇ ਕਾਇਮ, ਭਾਜਪਾ ਹੋਈ ਨਾਰਾਜ਼

ਨਵੀਂ ਦਿੱਲੀ/ਪਟਨਾ, 20 ਅਪੈਲ (ਪੰਜਾਬ ਮੇਲ) – ਭਾਜਪਾ ਨੇ ਬਿਹਾਰ ਤੋਂ ਆਪਣੇ ਆਗੂ ਗਿਰੀਰਾਜ ਸਿੰਘ ਦੀ ਉਸ ਦੀ ਟਿੱਪਣੀ ”ਨਰਿੰਦਰ ਮੋਦੀ ਦਾ ਸਾਥ ਦਿਓ ਜਾਂ ਪਾਕਿਸਤਾਨ ਜਾਓ” ਲਈ ਕਾਫੀ ਝਾੜ-ਝੰਬ ਕੀਤੀ ਜਦਕਿ ਇਹ ਆਗੂ ਆਪਣੇ ਬਿਆਨ ‘ਤੇ ਕਾਇਮ ਹੈ। ਇਸ ਬਿਆਨ ਦੀ ਵਿਰੋਧੀ ਪਾਰਟੀਆਂ ਵੱਲੋਂ ਚੁਫੇਰਿਓਂ ਨਿੰਦਾ ਹੋ ਰਹੀ ਹੈ। ਕਾਂਗਰਸ ਤੇ ਜਨਤਾ ਦਲ (ਯੂ) ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਉਸ ਵਿਰੁੱਧ ਫੌਜਦਾਰੀ ਕਾਰਵਾਈ ਦੀ ਮੰਗ ਕੀਤੀ ਹੈ। ਗਿਰੀਰਾਜ ਸਿੰਘ ਦੇ…

ਉਪ ਚੋਣ ਕਮਿਸ਼ਨਰ ਨੇ ਕੀਤਾ ਵਾਅਦਾ, ਪੰਜਾਬ ‘ਚ ਹੋਣਗੀਆਂ ਅਮਨੋ ਅਮਾਨ ਨਾਲ ਚੋਣਾਂ

ਲੁਧਿਆਣਾ, 20 ਅਪੈਲ (ਪੰਜਾਬ ਮੇਲ) – ਪੰਜਾਬ ‘ਚ 30 ਅਪਰੈਲ ਨੂੰ ਲੋਕ ਸਭਾ ਚੋਣਾਂ ਅਮਨੋ ਅਮਾਨ ਨਾਲ ਕਰਾਉਣ ਲਈ ਨੀਮ ਫ਼ੌਜੀ ਬਲਾਂ ਅਤੇ ਪੁਲੀਸ ਜਵਾਨਾਂ ਦੀ ਢੁਕਵੀਂ ਨਫ਼ਰੀ ਤਾਇਨਾਤ ਕੀਤੀ ਜਾਏਗੀ। ਰਾਜ ਦੀਆਂ 13 ਲੋਕ ਸਭਾ ਸੀਟਾਂ ‘ਤੇ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਉਪ ਚੋਣ ਕਮਿਸ਼ਨਰ ਆਲੋਕ ਸ਼ੁਕਲਾ ਨੇ ਅੱਜ ਇੱਥੇ ਕਿਹਾ ਕਿ ਪੁਰਅਮਨ ਅਤੇ ਸੁਚਾਰੂ ਢੰਗ ਨਾਲ…

ਸਮਾਜਿਕ ਸਾਈਟਾਂ ਤੇ ਚੱਲਦਾ ਚੋਣ ਪ੍ਰਚਾਰ ਖਬਰੇ ਕਿਹਦੀ ਬੇੜੀ ਲਾਊਂ ਪਾਰ

ਰੂਪਨਗਰ, 19 ਅਪ੍ਰੈਲ (ਪੰਜਾਬ ਮੇਲ) – ਗੱਲ ਕਰਦੇ ਹਾਂ ਸਮਾਜਿਕ ਸਾਈਟਾਂ ਦੀ ਤਾਂ ਅੱਜਕੱਲ ਹਰ ਕੋਈ ਨਾਲੇਜ ਰੱਖਣ ਵਾਲਾ ਇਹਨਾਂ ਸਾਈਟਾਂ ਦੇ ਨਾਲ ਜੁੜਿਆ ਹੋਇਆ ਹੈ। ਸਮਾਜਿਕ ਸਾਈਟਾਂ ਵਿੱਚੋ ਇਨੀ ਦਿਨੀ ਸਭ ਤੋ ਜਿਆਦਾ ਚਲਦੀਆਂ ਸਾਈਟਾਂ ਫੇਸਬੁੱਕ ਤੇ ਵਟਸਐਪ ਹਨ, ਜਿਸਤੇ ਬੱਚੇ ਤੋ ਲੈ ਕੇ ਬਜੁਰਗ ਤੱਕ ਨੇ ਆਪਣੀ ਆਈ.ਡੀ ਬਣਾਈ ਹੋਈ ਹੈ। ਇਨ•ਾਂ ਸਾਈਟਾਂ ਰਾਹੀ ਕਈਆਂ ਵਿੱਚ ਆਪਸੀ ਪਿਆਰ ਵੀ ਵਧਿਆ ਹੈ ਤੇ ਕਈ ਨਵੇਂ…

ਅਨੰਦਪੁਰ ਸਾਹਿਬ ‘ ਚ ਬਸਪਾ ‘ਤੇ ਆਪ ਦੇ ਉਮੀਦਵਾਰ ਕਾਂਗਰਸ ਅਤੇ ਅਕਾਲੀ ਦਲ ਲਈ ਸਖਤ ਚਣੋਤੀ ਬਣੇ

- ਅੰਬਿਕਾ ਸੋਨੀ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਿਚਕਾਰ ਗਹਿਗੱਚ ਮੁਕਾਬਲਾ
ਹੁਸ਼ਿਆਰਪੁਰ, 19 ਅਪ੍ਰੈਲ (ਸ਼ਿਵ ਕੁਮਾਰ ਬਾਵਾ/ਪੰਜਾਬ ਮੇਲ) – ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿੱਚ ਸੀ ਪੀ ਆਈ (ਐਮ) ਦੇ ਕਾਮਰੇਡ ਬਲਬੀਰ ਸਿੰਘ ਜਾਡਲਾ, ਬਹੁਜਨ ਸਮਾਜ ਪਾਰਟੀ ਦੇ ਪੰਜਾਬੀ ਗਾਇਕ ਉਮੀਦਵਾਰ ਕੇ ਐਸ ਮੱਖਣ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਦੀ ਸਰਗਰਮ ਚੋਣ ਮੁਹਿੰਮ ਕਾਰਨ ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਵਲੋਂ ਚੋਣ ਮੈਦਾਨ ਵਿੱਚ ਉਤਾਰੀ ਕੇਂਦਰੀ ਮੰਤਰੀ ਬੀਬੀ…

ਅਦਾਲਤ ਵੱਲੋਂ ਕੇਜਰੀਵਾਲ ਨੂੰ ਪੇਸ਼ ਨਾ ਹੋਣ ‘ਤੇ ਚਿਤਾਵਨੀ

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ) – ਦਿੱਲੀ ਦੀ ਇਕ ਅਦਾਲਤ ਨੇ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਤਿੰਨ ਹੋਰ ਨੇਤਾਵਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਕੇਂਦਰੀ ਸੰਚਾਰ ਮੰਤਰੀ ਕਪਿਲ ਸਿੱਬਲ ਦੇ ਵਕੀਲ ਪੁੱਤਰ ਅਮਿਤ ਸਿੱਬਲ ਵਲੋਂ ਉਨ੍ਹਾਂ ਖਿਲਾਫ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ਵਿਚ 24 ਮਈ ਨੂੰ ਉਸ ਦੇ ਸਾਹਮਣੇ ਪੇਸ਼ ਨਹੀਂ ਹੁੰਦੇ ਤਾਂ ਉਹ ਤਾਕਤ ਵਰਤੋਂ ਦੀ ਪ੍ਰਕਿਰਿਆ ਸ਼ੁਰੂ ਕਰੇਗੀ। ਮੈਟਰੋਪੋਲੀਟਨ ਮੈਜਿਸਟਰੇਟ…

ਦਾਊਦ ਇਬਰਾਹੀਮ ਨਾਲ ਅਜੇ ਰਾਏ ਦੇ ਰਿਸ਼ਤੇ

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ) – ਵਾਰਾਣਸੀ ‘ਚ ਨਰਿੰਦਰ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਐਲਾਨੇ ਗਏ ਉਮੀਦਵਾਰ ਵਿਧਾਇਕ ਅਜੇ ਰਾਏ ਦੇ ਬਿਹਾਰ ਦੇ ਬਾਹੂਬਲੀ ਨੇਤਾਵਾਂ ਨਾਲ ਨੇੜਲੇ ਰਿਸ਼ਤੇ ਹਨ। ਕਸ਼ਮੀਰ ਤੋਂ ਆਈ ਹਥਿਆਰਾਂ ਦੀ ਖੇਪ ਵਿਚੋਂ ਚਾਰ ਏਕੇ-47 ਰਾਈਫਲਾਂ ਉਨ੍ਹਾਂ ਨੇ ਵੀ ਪ੍ਰਾਪਤ ਕੀਤੀਆਂ ਸਨ। ਇਹ ਗੱਲ…

ਭਾਜਪਾ ਤੇ ਮੋਦੀ ਦੀਆਂ ਨੀਤੀਆਂ ਵੰਡ ਪਾਉਣ ਵਾਲੀਆਂ: ਰਾਹੁਲ

ਨਗਾਉਂ/ਮਾਲਦਾ, 19 ਅਪ੍ਰੈਲ (ਪੰਜਾਬ ਮੇਲ) – ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਅਤੇ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਉਹ ਬ੍ਰਿਟਿਸ਼ ਰਾਜ ਦੀਆਂ ਨੀਤੀਆਂ ਵਾਂਗ ਵੰਡੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਭਾਜਪਾ ਵੰਡੋ ਅਤੇ ਰਾਜ ਕਰੋ ਦੀ ਨੀਤੀ ‘ਚ …

ਯੂਪੀਏ ਨੂੰ ਸਰਕਾਰ ਪਰਦੇ ਪਿੱਛੇ ਚਲਾਉਣ ਦੀ ਕੀਮਤ ਚੁਕਾਉਣੀ ਪਵੇਗੀ : ਮੋਦੀ

ਗੁਹਾਟੀ, 19 ਅਪ੍ਰੈਲ (ਪੰਜਾਬ ਮੇਲ) – ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ‘ਤੇ ਤਾਜ਼ਾ ਹਮਲਾ ਕਰਦਿਆਂ ਕਿਹਾ ਕਿ ਦੇਸ਼ ਨੂੰ ਰਿਮੋਟ ਕੰਟਰੋਲ ਰਾਹੀਂ ਨਹੀਂ ਚਲਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਮਾਂ…

ਹਰਿਆਣਾ ਕਾਂਗਰਸ ਦੇ 19 ਆਗੂਆਂ ਸਮੇਤ, 10 ਬਲਾਕ ਪ੍ਰਧਾਨ ਬਰਤਰਫ਼

ਚੰਡੀਗੜ੍ਹ,19 ਅਪ੍ਰੈਲ (ਪੰਜਾਬ ਮੇਲ) -ਹਰਿਆਣਾ ਪ੍ਰਦੇਸ਼ ਕਾਂਗਰਸ ਨੇ ਪਾਰਟੀ ਵਿਰੋਧੀ ਸਰਗਰਮੀਆਂ ‘ਚ ਸ਼ਾਮਲ ਅਤੇ ਹੋਰਨਾਂ ਦਲਾਂ ‘ਚ ਜਾ ਚੁੱਕੇ 10 ਬਲਾਕ ਪ੍ਰਧਾਨਾਂ ਸਮੇਤ 19 ਆਗੂਆਂ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਵਿਖਾ ਦਿਤਾ ਹੈ। ਪਾਰਟੀ ਵਿੱਚੋ ਕੱਢੇ ਗਏ ਆਗੂਆਂ ਦੀ ਸੂਚੀ ਵੇਖ ਕੇ ਇੰਝ ਜਾਪਦਾ ਹੈ ਕਿ ਜਿਵੇਂ ਪ੍ਰਦੇਸ਼ ਕਾਂਗਰਸ ਨੂੰ ਇਨ੍ਹਾਂ ਆਗੂਆਂ ਨੂੰ…

ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਹਮਲਾ, ਗੰਭੀਰ ਫੱਟੜ

ਕਰਾਚੀ, 19 ਅਪ੍ਰੈਲ (ਪੰਜਾਬ ਮੇਲ) – ਪਾਕਿਸਤਾਨ ਦੇ ਸੀਨੀਅਰ ਟੀ ਪੱਤਰਕਾਰ ਹਾਮਿਦ ਮੀਰ ਨੂੰ ਅੱਜ ਸ਼ਾਮ ਇਥੇ ਆਪਣੇ ਦਫਤਰ ਜਾਂਦਿਆਂ ਇਕ ਪੁਲ ਦੇ ਕੋਲ ਚਾਰ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ। 47 ਸਾਲਾ ਪੱਤਰਕਾਰ ਦੇ ਤਿੰਨ ਗੋਲੀਆਂ ਉਨ੍ਹਾਂ ਦੇ ਸਰੀਰ ਦੇ ਹੇਠਲੇ ਹਿੱਸੇ ਵਿੱਚ ਲੱਗੀਆਂ ਹਨ। ਉਨ੍ਹਾਂ ਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਹੈ। ਸ੍ਰੀ ਮੀਰ ਨੂੰ ਤਾਲਿਬਾਨ ਤੇ ਹੋਰ ਅਤਿਵਾਦੀ ਜਥੇਬੰਦੀਆਂ ਪਾਸੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਹ ਅੱਜ ਜਦੋਂ ਕਰਾਚੀ ਹਵਾਈ ਅੱਡੇ ਤੋਂ ਆਪਣੀ ਕਾਰ ਵਿੱਚ ਦਫਤਰ ਜਾ ਰਹੇ ਸਨ ਤਾਂ ਨੱਥਾ…

ਸਰਕਾਰ ਦੇ ਜੁਲਮ ਨਾਲ ਇਹ ਸੰਘਰਸ਼ ਨਾਹੀ ਵਿਕੇਗਾ ਤੇ ਨਾਹੀ ਮੁੱਕੇਗਾ – ਬਾਬਾ ਦਾਦੂਵਾਲ

ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ
ਬਠਿੰਡਾ, 18 ਅਪ੍ਰੈਲ (ਪੰਜਾਬ ਮੇਲਧ) – ਸਿੱਖ ਸੰਘਰਸ਼ ਕਮੇਟੀ ਦੇ ਮੁੱਖ ਆਗੂ ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਨੁੰ ਅਮ੍ਰਿੰਤਸਰ ਵਿਚ ਹੋਣ ਵਾਲੇ “ਬੰਦੀ ਸਿੰਘ ਰਿਹਾਈ ਮਾਰਚ“ ਸ਼ਾਮਲ ਹੋਣ ਤੋ ਰੋਕਣ ਦੇ ਮਨਸ਼ੇ ਨਾਲ ਪੰਜਾਬ ਪੁਲਿਸ ਵੱਲੋ “ਹਾਊਸ ਅਰੈਸਟ” ਪੀਰ ਬਾਠਿੰਡਾ ਤੋ ਬਾਹਰ ਨਿਕਲਦੇ ਹੀ ਅਤੇ ਬਾਬਾ ਮਨਮੋਹਨ ਸਿੰਘ ਜੀ ਨੂੰ ਗੁਰਮਤਿ ਅਕੈਡਮੀ ਪਟਿਆਲਾ ‘ਚ’ “ਹਾਊਸ ਅਰੈਸਟ“ ਹਨ ਬਾਬਾ ਬਾਰਨ…

ਅਮਰੀਕਾ ਦੇ ਚੋਣ ਕਾਨੂੰਨ ਦੀ ਉਲੰਘਣਾ ਦਾ ਸੰਤ ਸਿੰਘ ਛਤਵਾਲ ਦੋਸ਼ੀ ਕਰਾਰ ਦਿੱਤਾ ਗਿਆ

ਨਿਊਯਾਰਕ, 18 ਅਪੈਲ (ਪੰਜਾਬ ਮੇਲ) – ਪ੍ਰਸਿੱਧ ਭਾਰਤੀ-ਅਮਰੀਕੀ ਹੋਟਲ ਕਾਰੋਬਾਰੀ ਸੰਤ ਸਿੰਘ ਛਤਵਾਲ ਨੂੰ ਅੱਜ ਅਮਰੀਕਾ ਦੀ ਇੱਕ ਅਦਾਲਤ ਨੇ ਫੈਡਰਲ ਚੋਣ ਮੁਹਿੰਮ ਦੇ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ। ਉਨ੍ਹਾਂ ਨੇ ਕਈ ਵਿਅਕਤੀਆਂ ਦੀ ਵਰਤੋਂ ਕਰ ਕੇ ਗੈਰ-ਕਾਨੂੰਨੀ ਅਤੇ ਗੁਪਤ ਤਰੀਕੇ..

ਨੋਬੇਲ ਪੁਰਸਕਾਰ ਜੇਤੂ ਸਾਹਿਤਕਾਰ ਮਾਰਕੁਏਜ਼ ਨਹੀਂ ਰਿਹਾ

ਮੈਕਸੀਕੋ ਸਿਟੀ, 18 ਅਪੈਲ (ਪੰਜਾਬ ਮੇਲ) – ਗੈਬਰੀਅਲ ਗਾਰਸ਼ੀਆ ਮਾਰਕੁਏਜ਼ ਨਹੀਂ ਰਿਹਾ। ਆਪਣੇ ਨਾਵਲਾਂ, ਕਹਾਣੀਆਂ ਨਾਲ ਸਰਸ਼ਾਰ ਕਰਨ ਵਾਲਾ ਨੋਬਲ ਪੁਰਸਕਾਰ ਜੇਤੂ ਗਾਰਸ਼ੀਆ ਨੇ ਮੈਕਸੀਕੋ ਸਿਟੀ ਸਥਿਤ ਆਪਣੇ ਘਰ ਵਿੱਚ ਪ੍ਰਾਣ ਤਿਆਗੇ। ਉਸ ਦੀ ਉਮਰ 87 ਸਾਲ ਸੀ। ਆਪਣੀਆਂ ਲਿਖਤਾਂ ਰਾਹੀਂ ਉਸ ਨੇ ਲਾਤੀਨੀ ਅਮਰੀਕਾ ਤੋਂ ਬਾਹਰ ਦੇ ਕਰੋੜਾਂ…

ਚੋਣ ਪ੍ਰਚਾ ਦੌਰਾਨ ਕੇਜਰੀਵਾਲ ਨੂੰ ਘੇਰ ਕੇ ਮੋਦੀ ਦੇ ਨਾਅਰੇ ਲਗਾਏ ਗਏ

ਨਵੀਂ ਦਿੱਲੀ, 18 ਅਪੈਲ (ਪੰਜਾਬ ਮੇਲ) – ਬਨਾਰਸ ਦੀਆ ਗਲੀਆਂ ਵਿੱਚ ਚੋਣ ਪ੍ਰਚਾਰ ਵਿੱਚ ਲੱਗੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਕੱਲ੍ਹ ਫਿਰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਰੀਬ ਛੇ ਸੌ ਜਣਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਭਾਜਪਾ ਦੇ ਪ੍ਰਧਾਨ ਮੰਤਰੀ…

ਵਾਡਰਾ ਪੰਜ ਸਾਲਾਂ ‘ਚ ਬਣੇ ਇਕ ਲੱਖ ਤੋਂ ਅਰਬਾਂ ਦੇ ਮਾਲਕ

ਨਵੀਂ ਦਿੱਲੀ, 18 ਅਪੈਲ (ਪੰਜਾਬ ਮੇਲ) – ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਮੁੜ ਚਰਚਾ ‘ਚ ਹਨ। ਉਮਰ 44 ਸਾਲ ਤੇ ਸਿਰਫ ਹਾਈ ਸਕੂਲ ਪਾਸ ਰਾਬਰਟ ਵਾਡਰਾ ਨੇ ਮਹਿਜ਼ ਪੰਜ ਸਾਲਾਂ ‘ਚ ਇਕ ਲੱਖ ਰੁਪਏ ਦੇ ਨਿਵੇਸ਼ ਤੋਂ 325 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾਈ ਹੈ। ਦੇਸ਼ ਦੇ ਸਭ…

ਬਜ਼ੁਰਗ ਨੇ ਫੜੇ ਜਾਣ ਦੇ ਡਰ ਤੋਂ ਏਅਰਪੋਰਟ ਉੱਤੇ ਇੱਕ ਇੱਕ ਕਿਲੋ ਸੋਨਾ ਨਿਗਲਿਆ

ਨਵੀਂ ਦਿੱਲੀ, 18 ਅਪੈਲ (ਪੰਜਾਬ ਮੇਲ) – ਸੋਨੇ ਦੇ ਲਾਲਚ ਨੇ 65 ਸਾਲਾ ਬਜ਼ੁਰਗ ਨੂੰ ਮਸੀਬਤ ਵਿੱਚ ਪਾ ਦਿੱਤਾ। ਬੀਤੀ ਨੌਂ ਅਪ੍ਰੈਲ ਨੂੰ ਉਹ ਸਿੰਗਾਪੁਰ ਤੋਂ ਇੱਕ ਕਿਲੋ ਸੋਨਾ ਤਸਕਰੀ ਕਰ ਕੇ ਲਿਆ ਰਿਹਾ ਸੀ। ਫੜੇ ਜਾਣ ਦੇ ਡਰ ਕਾਰਨ ਉਸ ਨੇ ਸੋਨੇ ਦੇ ਬਿਸਕੁਟ ਨਿਗਲ ਲਏ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ (ਆਈ ਜੀ ਆਈ) ‘ਤੇ ਜਾਂਚ ਦੌਰਾਨ…

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਪ੍ਰਵਾਸੀ ਨੂੰ ਗੋਲੀ ਮਾਰਨ ਦੇ ਮਾਮਲੇ ‘ਚ ਮਨਦੀਪ ਸਿੰਘ ਕੁੱਬੇ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ

ਲੁਧਿਆਣਾ, 18 ਅਪੈਲ (ਪੰਜਾਬ ਮੇਲ) – ਮਨਦੀਪ ਸਿੰਘ ਕੁੱਬੇ, ਜਿਸ ਨੇ ਸਾਹਨੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਪ੍ਰਵਾਸੀ ਦਲੀਪ ਕੁਮਾਰ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ‘ਤੇ ਉਸ ਨੂੰ ਗੋਲੀ ਮਾਰ…

ਪੀਐਮ ਦੀ ਕਾਰਗੁਜ਼ਾਰੀ ਬੁਰੀ ਨਹੀਂ

ਪੀਐਮਓ ਵੱਲੋਂ ਪ੍ਰਧਾਨ ਮੰਤਰੀ ਦੇ ਹੱਕ ਵਿੱਚ ਅੰਕੜਿਆਂ ਸਹਿਤ ਸਫ਼ਾਈ
ਨਵੀਂ ਦਿੱਲੀ, 18 ਅਪੈਲ (ਪੰਜਾਬ ਮੇਲ) – ”ਪਿਛਲੇ ਦਹਾਕੇ ਦੇ ਆਰਥਿਕ ਅੰਕੜਿਆਂ ਤੋਂ ਲਾਮਿਸਾਲ ਤਰੱਕੀ ਦਾ ਖੁਲਾਸਾ ਹੁੰਦਾ ਹੈ, ਜੋ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ‘ਕਮਜ਼ੋਰ’ ਹੋਣ ਦੀ ਸਥਿਤੀ ਵਿੱਚ ਕਦੇ ਵੀ ਸੰਭਵ ਨਹੀਂ ਹੋਣਾ ਸੀ।” ਇਹ ਦਾਅਵਾ ਅੱਜ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਪੰਕਜ ਪਚੌਰੀ ਨੇ ਕੀਤਾ। ਉਨ੍ਹਾਂ…

ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜਾਈ ਦੌਰਾਨ ਬਰਫ਼ੀਲਾ ਤੂਫ਼ਾਨ, 12 ਜਾਨਾਂ ਲਈਆਂ

ਕਾਠਮੰਡੂ, 18 ਅਪੈਲ (ਪੰਜਾਬ ਮੇਲ) – ਅੱਜ ਮਾਊਂਟ ਐਵਰੈਸਟ ‘ਤੇ ਬਰਫ ਦਾ ਭਾਰੀ ਤੂਫਾਨ ਆਇਆ ਜਿਸ ਵਿੱਚ ਘੱਟੋ-ਘੱਟ 12 ਨੇਪਾਲੀ ਸ਼ੇਰਪਾ ਗਾਈਡ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ‘ਤੇ ਚੜਾਈ ਦੌਰਾਨ ਦਾ ਇਹ ਸਭ ਤੋਂ ਮਾਰੂ ਹਾਦਸਾ ਰਿਹਾ। ਇਹ ਬਰਫੀਲਾ ਤੂਫਾਨ 5800 ਮੀਟਰ ਦੀ ਉਚਾਈ…

121 ਸੀਟਾਂ ਲਈ ਭਰਵੇਂ ਮਤਦਾਨ ਦੌਰਾਨ ਮਾਮੂਲੀ ਹਿੰਸਾ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਮੇਲ) – ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੀਆਂ 121 ਸੀਟਾਂ ਉਪਰ ਅੱਜ ਭਰਵਾਂ ਮਤਦਾਨ ਹੋਇਆ ਅਤੇ ਕਿਤਿਓਂ ਵੀ ਵੱਡੀ ਹਿੰਸਾ ਦੀ ਖ਼ਬਰ ਨਹੀਂ ਮਿਲੀ ਹੈ। ਮਨੀਪੁਰ ਨੂੰ ਛੱਡ ਕੇ ਬਾਕੀ ਸਾਰੇ 11 ਰਾਜਾਂ ਵਿੱਚ ਪੋਲਿੰਗ ਪਿਛਲੀਆਂ ਲੋਕ ਸਭਾ ਚੋਣਾਂ (2009) ਨਾਲੋਂ ਵੱਧ ਹੋਈ ਹੈ। ਝਾਰਖੰਡ ਦੇ ਬੋਕਾਰੋ ਜ਼ਿਲ੍ਹੇ ਵਿੱਚ ਝੁਮਰਾ ਪਹਾੜੀਆਂ ਦੇ ਨੇੜੇ ਮਾਓਵਾਦੀਆਂ ਨੇ ਦੋ ਬਾਰੂਦੀ ਬੰਬ ਧਮਾਕੇ ਕੀਤੇ, ਜਿਸ ਕਾਰਨ ਤਿੰਨ ਸੀਆਰਪੀਐਫ ਦੇ ਜਵਾਨ ਤੇ ਇਕ ਸਿਵਲੀਅਨ ਡਰਾਈਵਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ …

ਅਕਾਲੀਆਂ ਦੀ ਵਿਚਾਰਧਾਰਾ ਲਈ ਚੁਣੌਤੀ ਬਣਿਆ ਭਾਜਪਾ ਦਾ ਚੋਣ ਮੈਨੀਫੈਸਟੋ

ਪਟਿਆਲਾ, 17 ਅਪ੍ਰੈਲ (ਪੰਜਾਬ ਮੇਲ) – ਸ਼੍ਰੋਮਣੀ ਅਕਾਲੀ ਦਲ ਦੀ 17 ਸਾਲ ਤੋਂ ਸਹਿਯੋਗੀ ਰਹੀ ਭਾਜਪਾ ਦਾ ਚੋਣ ਮਨੋਰਥ ਪੱਤਰ ਚੁਣੌਤੀ ਬਣ ਗਿਆ ਹੈ। ਘੱਟੋ-ਘੱਟ ਤਿੰਨ ਮਹੱਤਵ ਪੂਰਨ ਸਮਾਜਿਕ ਅਤੇ ਸਿਆਸੀ ਮੁੱਦੇ ਜਿਨ੍ਹਾਂ ਲਈ ਅਕਾਲੀ ਦਲ ਨੇ ਦੋ ਦਹਾਕਿਆਂ ਤੋਂ ਕੇਂਦਰ ਨਾਲ ਸੰਘਰਸ਼ ਕੀਤਾ…

ਸੰਤ ਸਮਾਜ ਨੇ ਕਿਹਾ ਅਕਾਲੀਆਂ ਦੇ ਨਾਲ, ਪਰ ਭਾਜਪਾ ਦੀ ਮਦਦ ਨਹੀਂ ਕਰੇਗਾ

ਆਨੰਦਪੁਰ ਸਾਹਿਬ, 17 ਅਪ੍ਰੈਲ (ਪੰਜਾਬ ਮੇਲ) – ਪੰਜਾਬ ਦੀਆਂ ਲੋਕ ਸਭਾ ਚੋਣਾਂ ਲਈ ਸੰਤ ਸਮਾਜ ਨੇ 10 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੀ ਡਟ ਕੇ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਧੁੰਮਾ ਨੇ ਕੱਲ੍ਹ ਆਖਿਆ ਹੈ ਕਿ ਸੰਤ ਸਮਾਜ ਨੇ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਵਡੇਰੇ ਪੰਥਕ ਹਿਤਾਂ ਤੇ ਪੰਜਾਬ ਦੇ ਭਵਿੱਖ ਨੂੰ ਮੁੱਖ ਰੱਖਦਿਆਂ, ਸੰਤ…

ਸਹਿਜਧਾਰੀ ਪਾਰਟੀ ਵੱਲੋਂ ‘ਆਪ’ ਨੂੰ ਹਮਾਇਤ ਦੇਣ ਦਾ ਕੀਤਾ ਐਲਾਨ

ਮੋਹਾਲੀ, 17 ਅਪ੍ਰੈਲ (ਪੰਜਾਬ ਮੇਲ) – ‘ਸਹਿਜਧਾਰੀ ਸਿੱਖ ਪਾਰਟੀ ਨੇ ਕੱਲ੍ਹ ਆਮ ਆਦਮੀ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਹੁਣ ਪੰਜਾਬ ਦੇ 75 ਲੱਖ ਸਹਿਜਧਾਰੀ ਸਿੱਖ, ਆਮ ਆਦਮੀ ਪਾਰਟੀ ਦੇ ਬਾਨੀ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਗੇ।’ ਇਹ ਪ੍ਰਗਟਾਵਾ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾਪਰਮਜੀਤ ਸਿੰਘ ਰਾਣੂ ਨੇ ਇਥੇ ਜਾਰੀ ਇਕ ਪ੍ਰੈਸ ਬਿਆਨ…

ਸਿੱਖ ਧਰਮ ਵਿਰੋਧੀ ਉਮੀਦਵਾਰ ਨੂੰ ਸਿੱਖ ਸੰਗਤਾ, ਇਨਸਾਫ ਪਸੰਦ ਲੋਕ ਮੂੰਹ ਨਾ ਲਾਉਣ : ਪ੍ਰਿੰ:ਪਰਵਿੰਦਰ ਸਿੰਘ ਖਾਲਸਾ

ਪੰਜਾਬ ਸਰਕਾਰ 30 ਅਪ੍ਰੈਲ ਚੋਣਾ ਤੋ ਪਹਿਲਾ ਬੜੈਲ ਜੇਲ੍ਹ ਵਿਚ ਬੰਦ ਗੁਰਮੀਤ ਸਿੰਘ, ਸਮਸ਼ੇਰ ਸਿੰਘ, ਲਖਵਿੰਦਰ ਸਿੰਘ ਅਤੇ ਨਾਭਾ ਜੇਲ੍ਹ ਵਿੱਚ ਬੰਦ ਭਾਈ ਲਾਲ ਸਿੰਘ ਨੂੰ ਤੁਰਤ ਰਿਹਾਈ ਦੇ ਅਦੇਸ਼ ਦੇਵੇ
ਲੁਧਿਆਣਾ 17 ਅਪ੍ਰੈਲ (ਪੰਜਾਬ ਮੇਲ) – ਜੇਲ੍ਹਾ ਵਿਚ ਬੰਦ ਸਿੱਖ ਨੋਜਵਾਨਾ ਦੀ ਰਿਹਾਈ ਲਈ ਹੋਂਦ ਵਿਚ ਆਈ “ਸਿੱਖ ਸੰਘਰਸ਼ ਕਮੇਟੀ” ਦੇ ਬੁਲਾਰੇ ਪ੍ਰਿੰ:ਪਰਵਿੰਦਰ ਸਿੰਘ ਖਾਲਸਾ ਨੇ ਇਕ ਅਪੀਲ ਵਿਚ ਸਮੂੰਹ ਖਾਲਸਾ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਸਿੰਘ ਸਭਾਵਾ ਨੂੰ ਕਿਹਾ ਹੈ, ਕਿ ਅੱਜ 18 ਅਪ੍ਰੈਲ (ਸੁਕਰਵਾਰ) ਬਾਅਦ…

ਅਮਰੀਕਾ ‘ਚ ਇਕ ਤਿਹਾਈ ਅਸਥਾਈ ਮੁਲਾਜ਼ਮ ਭਾਰਤ ਤੋਂ

-ਵਿਦਿਆਰਥੀਆਂ ਦੇ ਮਾਮਲੇ ਵਿੱਚ 50 ਫੀਸਦੀ ਚੀਨ, ਭਾਰਤ ਤੇ ਦੱਖਣੀ ਕੋਰੀਆ ਦੇ
ਵਾਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ਵਿੱਚ ਇਮੀਗ੍ਰੇਸ਼ਨ ਦਸਤਾਵੇਜ਼ ਤੋਂ ਬਿਨਾਂ ਰਹਿੰਦੇ ਵਿਅਕਤੀਆਂ ਸਬੰਧੀ ਆਈ ਅਧਿਕਾਰਕ ਰਿਪੋਰਟ ਮੁਤਾਬਕ 2012 ‘ਚ ਅਮਰੀਕਾ ‘ਚ ਕੰਮ ਕਰਦੇ ਅਸਥਾਈ ਮੁਲਾਜ਼ਮਾਂ ‘ਚੋਂ ਇਕ ਤਿਹਾਈ ਲੋਕ ਭਾਰਤੀ ਸਨ। ਅਮਰੀਕਾ ਦੇ ਗ੍ਰਹਿ ਵਿਭਾਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2012 ਦੌਰਾਨ ਅਮਰੀਕਾ ਆਉਣ ਵਾਲੇ ਇਮੀਗ੍ਰੇਸ਼ਨ ਦਸਤਾਵੇਜ਼ ਨਾ ਰੱਖਦੇ 18ਲੱਖ ਵਿਅਕਤੀਆਂ ਵਿੱਚ ਭਾਰਤ ਦੇ ਸਭ ਤੋਂ…

ਦਲੇਰ ਮਹਿੰਦੀ ਅਤੇ ਸ਼ਮਸ਼ੇਰ ਮਹਿੰਦੀ ਦੀਆਂ ਪਤਨੀਆਂ ਨੂੰ ਸੰਮਨ ਜਾਰੀ

ਪਟਿਆਲਾ, 17 ਅਪ੍ਰੈਲ (ਪੰਜਾਬ ਮੇਲ) – ਕਬੂਤਰਬਾਜ਼ੀ ਵਿੱਚ ਸ਼ਾਮਲ ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਦੀ ਪਤਨੀ ਦਲਜੀਤ ਕੌਰ ਤੇ ਸ਼ਮਸ਼ੇਰ ਮਹਿੰਦੀ ਦੀ ਪਤਨੀ ਬਲਵਿੰਦਰ ਕੌਰ ਨੂੰ ਕੱਲ੍ਹ ਸੰਮਨ ਜਾਰੀ ਕਰ ਕੇ 29 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ੀ ਦੇ ਹੁਕਮ ਜਾਰੀ ਕੀਤੇ ਗਏ। ਅਦਾਲਤ…

ਇਸ਼ਤਿਹਾਰਬਾਜ਼ੀ ਤੋਂ ਤੌਬਾ ਗਿੱਪੀ ਗਰੇਵਾਲ ਵੱਲੋਂ ਸਿਆਸੀ

ਸੰਗਰੂਰ, 17 ਅਪ੍ਰੈਲ (ਪੰਜਾਬ ਮੇਲ) – ਪੰਜਾਬੀ ਫਿਲਮ ਅਦਾਕਾਰ ਤੇ ਲੋਕ ਗਾਇਕ ਗਿੱਪੀ ਗਰੇਵਾਲ ਨੇ ਕਿਹਾ ਹੈ ਕਿ ਉਹ ਅੱਗੇ ਤੋਂ ਕਿਸੇ ਵੀ ਸਿਆਸੀ ਪਾਰਟੀ ਲਈ ਇਸ਼ਤਿਹਾਰਬਾਜ਼ੀ ਨਹੀਂ ਕਰੇਗਾ ਕਿਉਂਕਿ ਪੰਜਾਬੀ ਦਰਸ਼ਕਾਂ ਨੂੰ ਉਸ ਵੱਲੋਂ ਕੀਤੀ ਇਸ਼ਤਿਹਾਰਬਾਜ਼ੀ ਪਸੰਦ ਨਹੀਂ ਆਈ ਜਿਸ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਆਪਣੇ…

ਅਲਪਾਸੋ ਜੇਲ੍ਹ ‘ਚ 35 ਪੰਜਾਬੀਆਂ ਵੱਲੋਂ ਭੁੱਖ ਹੜਤਾਲ ਖ਼ਤਮ

ਅਲਪਾਸੋ, 17 ਅਪ੍ਰੈਲ (ਪੰਜਾਬ ਮੇਲ) – ਟੈਕਸਾਸ ਸੂਬੇ ਦੀ ਅਲਪਾਸੋ ਜੇਲ੍ਹ ਵਿੱਚ ਸੁੱਟੇ 64 ਪੰਜਾਬੀਆਂ ਵਿੱਚੋਂ 35 ਨੇ ਹਫਤੇ ਭਰ ਲੰਮੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਕਈਆਂ ਨੂੰ ਜਾਂ ਤਾਂ ਜੇਲ੍ਹ ਦੇ ਹਸਪਤਾਲ ਵਿੱਚ ਤੇ ਜਾਂ ਛੋਟੀਆਂ ਬੈਰਕਾਂ ‘ਚ ਭੇਜ ਦਿੱਤਾ ਗਿਆ ਹੈ। ਇਹ ਪਿਛਲੇ ਨੌਂ ਮਹੀਨੇ ਤੋਂ ਇਸ ਜੇਲ੍ਹ ‘ਚ ਸਨ। ਨੌਂ ਮਹੀਨੇ ਪਹਿਲਾਂ ਏਜੰਟਾਂ ਵੱਲੋਂ ਵਾਇਆ ਮੈਕਸੀਕੋ ਗੈਰ-ਕਾਨੂੰਨੀ ਢੰਗ ਨਾਲ ਟੈਕਸਾਸ ਵਿੱਚ ਧੱਕੇ ਗਏ ਤੇ ਫਿਰ ਫੜੇ ਗਏ 64 ਵਿੱਚੋਂ…

ਆਵਾਸੀ ਸੁਧਾਰ ਬਿੱਲ ਤੋਂ ਓਬਾਮਾ ਤੇ ਰਿਪਬਲਿਕਨ ਆਗੂਆਂ ‘ਚ ਟਕਰਾਅ

ਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ) – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰਿਪਬਲਿਕਨ ਆਗੂਆਂ ਵਿਚਕਾਰ ਆਵਾਸੀ ਸੁਧਾਰਾਂ ਨੂੰ ਲੈ ਕੇ ਟਕਰਾਅ ਪੈਦਾ ਹੋ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਹਾਲਾਤ ‘ਚ ਨਵਾਂ ਬਿੱਲ ਪਾਸ ਕਰਾਉਣਾ ਮੁਸ਼ਕਲ ਹੋ ਜਾਵੇਗਾ ਜਿਸ ਰਾਹੀਂ ਭਾਰਤ ਸਮੇਤ ਹੋਰ ਕਈ ਮੁਲਕਾਂ ਦੇ ਬਿਨਾਂ ਕਾਗਜ਼ਾਂ ਤੋਂ ਰਹਿ ਰਹੇ ਇਕ ਕਰੋੜ…

ਲੋਕ ਸਭਾ ਦੀਆਂ 121 ਸੀਟਾਂ ਲਈ ਵੋਟਾਂ ਸ਼ੁਰੂ

ਨਵੀਂ ਦਿੱਲੀ, 17 ਅਪ੍ਰੈਲ (ਪੰਜਾਬ ਮੇਲ) – ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਤਹਿਤ ਅੱਜ 12 ਰਾਜਾਂ ਦੀਆਂ 121 ਸੀਟਾਂ ਉਪਰ ਵੋਟਾਂ ਪੈਣਗੀਆਂ। ਇਸ ਪੜਾਅ ਵਿੱਚ ਕਾਂਗਰਸ ਦੇ ਨੰਦਨ ਨੀਲੇਕਾਨੀ, ਭਾਜਪਾ ਦੀ ਮੇਨਕਾ ਗਾਂਧੀ, ਜਨਤਾ ਦਲ (ਐਸ) ਦੇ ਐਚਦੇਵਗੌੜਾ, ਕੇਂਦਰੀ ਮੰਤਰੀ ਵੀਰੱਪਾ ਮੋਇਲੀ ਅਤੇ ਸੁਸ਼ੀਲ ਕੁਮਾਰ ਸ਼ਿੰਦੇ, ਸ੍ਰੀਕਾਂਤ ਜੇਨਾ, ਸੁਪ੍ਰੀਆ ਸੂਲੇ, ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਬੇਟੀ ਮੀਸਾ ਭਾਰਤੀ ਸਮੇਤ 1769 ਉਮੀਦਵਾਰਾਂ ਦੀ ਸਿਆਸੀ ਕਿਸਮਤ…

ਲਾਪਤਾ ਜਹਾਜ਼ ਦੀ ਖੋਜ : ਰੋਬਟ ਪਣਡੁੱਬੀ ਅਸਫਲ

ਪਰਥ, 16 ਅਪ੍ਰੈਲ (ਪੰਜਾਬ ਮੇਲ) – ਹਿੰਦ ਮਹਾਸਾਗਰ ਵਿੱਚ ਲਾਪਤਾ ਮਲੇਸ਼ੀਆਈ ਜਹਾਜ਼ ਦੇ ਬਲੈਕ ਬਾਕਸ ਦਾ ਪਤਾ ਲਾਉਣ ਗਈ ਰੋਬਟ ਸੰਚਾਲਿਤ ਪਣਡੁੱਬੀ ਪਹਿਲੀ ਖੋਜ ਵਿੱਚ ਅਸਫਲ ਹੋ ਗਈ। ਅਮਰੀਕੀ ਸਰਚ…

ਅਮਰੀਕੀ ਏਜੰਸੀ ਗੈਲਪ ਦਾ ਸਰਵੇ: ਜਾਇਦਾ ਭਾਰਤੀਆਂ ਦੀ ਨਜ਼ਰ ਵਿੱਚ ਸਰਕਾਰ ਭ੍ਰਿਸ਼ਟਾਚਾਰ ‘ਚ ਡੁੱਬੀ

-40 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਨਾਪਸੰਦ ਕੀਤਾ
ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ) -ਬਹੁ-ਗਿਣਤੀ ਭਾਰਤੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਰਕਾਰ ‘ਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਫੈਲਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਸਰਕਾਰ ਕੋਲ ਇਸ ਨਾਲ ਮੁਕਾਬਲੇ ਲਈ ਉਚਿਤ ਸਮਰੱਥਾ ਨਹੀਂ ਹੈ। ਇਹ ਗੱਲ ਅਮਰੀਕੀ ਸਰਵੇ ਗੈਲਪ ਦੇ ਤਾਜ਼ਾ ਲੋਕ ਰਾਏ ਸਰਵੇਖਣ ਤੋਂ ਬਾਹਰ ਆਈ ਹੈ। ਗੈਲਪ ਨੇ ਬੀਤੇ ਦਿਨੀਂ ਕਿਹਾ…

ਕੇਜਰੀਵਾਲ ਨੂੰ ਜ਼ਾਬਤੇ ਦੀ ਉਲੰਘਣਾ ਲਈ ਪੇਸ਼ੀ ਦਾ ਹੁਕਮ

ਗਾਂਧੀ ਧਾਮ, 16 ਅਪ੍ਰੈਲ (ਪੰਜਾਬ ਮੇਲ) – ਗੁਜਰਾਤ ਵਿੱਚ ਕੱਛ ਜ਼ਿਲ੍ਹੇ ਦੀ ਅਦਾਲਤ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਅੱਜ ਇਕ ਨੋਟਿਸ ਜਾਰੀ ਕੀਤਾ ਤੇ 10 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋਣ ਦਾ…

ਮੁਕੇਰੀਆਂ ਰੈਲੀ : ਬਾਦਲ ‘ਤੇ ਬਿਜਲੀ ਚੋਰੀ ਦਾ ਕੇਸ ਦਰਜ

ਹੁਸ਼ਿਆਰਪੁਰ, 16 ਅਪ੍ਰੈਲ (ਪੰਜਾਬ ਮੇਲ) – ਬੀਤੇ ਦਿਨੀਂ ਹੋਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੁਕੇਰੀਆਂ ਰੈਲੀ ਭਾਜਪਾ ਲਈ ਸਿਰਦਰਦ ਬਣੀ ਜਾ ਰਹੀ ਹੈ। ਇਹ ਰੈਲੀ ਉਮੀਦਵਾਰ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੈ, ਨਾਲ ਹੀ ਉਸ ਦੇ ਫੇਰੇ ਵਿੱਚ ਹੋਰ ਸੰਸਥਾਵਾਂ ਆ ਗਈਆਂ ਹਨ। ਵਿਭਾਗੀ ਕਾਰਵਾਈ ਵਿੱਚ ਟੈਂਟ ਹਾਊਸ ਉੱਤੇ ਜੁਰਮਾਨੇ ਦੇ ਨਾਲ ਪਰਚਾ ਦਰਜ…

ਦੱਖਣੀ ਕੋਰੀਆ ਦਾ ਵਿਦਿਆਰਥੀਆਂ ਨਾਲ ਭਰਿਆ ਸਮੁੰਦਰੀ ਜਹਾਜ਼ ਡੁੱਬਿਆ

-429 ਮੁਸਾਫ਼ਰਾਂ ‘ਚੋਂ 293 ਲਾਪਤਾ, ਦੋ ਮੌਤਾਂ ਦੀ ਪੁਸ਼ਟੀ
ਸਿਓਲ, 16 ਅਪ੍ਰੈਲ (ਪੰਜਾਬ ਮੇਲ) – ਦੱਖਣੀ ਕੋਰੀਆ ਦਾ ਇਕ ਸਮੁੰਦਰੀ ਜਹਾਜ਼ ਡੁੱਬਣ ਕਾਰਨ ਦੋ ਜਣੇ ਮਾਰੇ ਗਏ ਅਤੇ 293 ਲੋਕ ਲਾਪਤਾ ਹਨ। ਬਚਾਓ ਕਰਮੀਆਂ ਨੇ 164 ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ। ਇਹ ਹਾਦਸਾ ਦੱਖਣੀ ਬਿਉਂਗਪੂੰਗ ਟਾਪੂ ਤੋਂ 20 ਕਿਲੋਮੀਟਰ ਦੂਰ ਵਾਪਰਿਆ ਹੈ। ਜਹਾਜ਼ ‘ਤੇ ਬਹੁਤੇ ਹਾਈ ਸਕੂਲ ਦੇ ਵਿਦਿਆਰਥੀ ਸਨ ਜੋ ਛੁੱਟੀ ਮਨਾਉਣ ਲਈ ਤਫ਼ਰੀਹ…

ਅਰਵਿੰਦ ਕੇਜਰੀਵਾਲ ਦੇ ਪਾਕਿਸਤਾਨੀ ਲੋਕ ਵੀ ਦੀਵਾਨੇ

-ਮੋਦੀ ਦੇ ਉਭਾਰ ਤੋਂ ਬਹੁਤੇ ਲੋਕ ਖ਼ਫ਼ਾ, ਭਾਰਤ ਵਿੱਚ ਖਿੱਚੜੀ ਸਰਕਾਰ ਬਣਨ ਦੇ ਦਾਅਵੇ
ਲਾਹੌਰ, 16 ਅਪ੍ਰੈਲ (ਪੰਜਾਬ ਮੇਲ) – ਭਾਰਤ ‘ਚ ਲੋਕ ਸਭਾ ਚੋਣਾਂ ‘ਤੇ ਦੁਨੀਆਂ ਭਰ ਦੀਆਂ ਨਜ਼ਰਾਂ ਗੱਡੀਆਂ ਹੋਈਆਂ ਹਨ ਪਰ ਪਾਕਿਸਤਾਨ ‘ਚ ਇਸ ਨੂੰ ਬੜੇ ਨੇੜਿਓਂ ਦਿਲਚਸਪੀ ਨਾਲ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ‘ਚ ਵੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਪ੍ਰਸੰਸਕ ਦੇਖੇ ਗਏ। ਲੋਕ ਕੇਜਰੀਵਾਲ ਦੀ ਤੁਲਨਾ ਇਮਰਾਨ ਖ਼ਾਨ ਨਾਲ ਕਰ ਰਹੇ ਹਨ ਜਦਕਿ ਨਰਿੰਦਰ ਮੋਦੀ ਦੇ ਉਭਾਰ ਤੋਂ ਪਾਕਿਸਤਾਨ ਦੇ ਲੋਕ ਵੀ ਖ਼ਫ਼ਾ ਹਨ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ…

ਮੁੱਖ ਮੰਤਰੀ ਤੋਂ ਕੁਰਸੀ ਸ਼ਰਾਬ ਦੀ ਬੋਤਲ ਨੇ ਛੁਡਾਈ

ਮੈਲਬਰਨ, 16 ਅਪ੍ਰੈਲ (ਪੰਜਾਬ ਮੇਲ) – ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਮੁੱਖ ਮੰਤਰੀ ਨੂੰ ਅੱਜ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਗਏ। ਇਸ ਦਾ ਕਾਰਨ ਸ਼ਰਾਬ ਦੀ ਇਕ ਬੋਤਲ ਬਣੀ ਹੈ। ਸਾਲ 2011 ਦੀਆਂ ਸੂਬਾਈ ਚੋਣਾਂ ‘ਚ 16 ਸਾਲ ਬਾਅਦ ਸੱਤਾ ‘ਚ ਆਈ ਲਿਬਰਲ ਪਾਰਟੀ ਦੇ ਸੂਬਾ ਪ੍ਰਮੁੱਖ ਨੂੰ ਇਕ ਨਿੱਜੀ ਕੰਪਨੀ ਨੇ ਜਿੱਤ ਦੀ ਵਧਾਈ ਨਾਲ ਤਿੰਨ ਹਜ਼ਾਰ ਡਾਲਰ ਦੀ ਸ਼ਰਾਬ ਦੀ ਬੋਤਲ ਭੇਜੀ, ਜਿਸ ਮਗਰੋਂ ਮੁੱਖ ਮੰਤਰੀ ਨੇ ਉਕਤ ਕੰਪਨੀ…

ਪੁਲੀਸ ਨੇ ਸਿੱਖ ਸੰਘਰਸ਼ ਕਮੇਟੀ ਦਾ ਰੋਸ ਮਾਰਚ ਰੋਕਿਆ

ਬਠਿੰਡਾ, 16 ਅਪ੍ਰੈਲ (ਪੰਜਾਬ ਮੇਲ) – ਬਠਿੰਡਾ ਪੁਲੀਸ ਨੇ ਅੱਜ ਸਿੱਖ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਲਈ ਕੱਢੇ ਜਾਣ ਵਾਲੇ ਰੋਸ ਮਾਰਚ ਨੂੰ ਰੋਕ ਦਿੱਤਾ। ਪੁਲੀਸ ਨੇ ਸਿੱਖ ਆਗੂਆਂ ਤੇ ਕਾਰਕੁਨਾਂ ਨੂੰ ਗੁਰੂ ਘਰ ‘ਚੋਂ ਨਿਕਲਣ ਨਹੀਂ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰਦੁਆਰਾ ਸਿੰਘ ਸਭਾ ਨੇੜੇ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ…

ਪ੍ਰਵਾਸੀ ਪੰਜਾਬੀ ਆਗੂ ਪੰਜਾਬ ਚੋਣਾਂ ਤੋਂ ਬੇਖਬਰ

ਪੰਜਾਬ ਅੰਦਰ ਪਿਛਲੇ ਕਰੀਬ ਤਿੰਨ ਦਹਾਕੇ ਤੋਂ ਹੁੰਦੀਆਂ ਪੰਚਾਂ-ਸਰਪੰਚਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਦੀਆਂ ਚੋਣਾਂ ਵਿੱਚ ਪ੍ਰਵਾਸੀ ਪੰਜਾਬੀਆਂ ਦਾ ਬੜਾ ਅਹਿਮ ਰੋਲ ਹੁੰਦਾ ਹੈ। ਪ੍ਰਵਾਸੀ ਪੰਜਾਬੀ ਖੁਦ ਵੀ ਇਨ੍ਹਾਂ ਚੋਣਾਂ ਵਿੱਚ ਬੜੀ ਡੂੰਘੀ ਦਿਲਚਸਪੀ ਲੈਂਦੇ ਰਹੇ ਹਨ। ਕਾਫੀ ਗਿਣਤੀ ਵਿੱਚ ਪ੍ਰਵਾਸੀ ਪੰਜਾਬੀ ਸਿੱਧੇ ਤੌਰ ’ਤੇ ਇਨ੍ਹਾਂ ਚੋਣਾਂ ਵਿੱਚ ਭਾਗ ਲੈਣ ਲਈ ਪੰਜਾਬ ਜਾਂਦੇ ਰਹੇ ਹਨ ਅਤੇ ਦੂਜੇ ਲੋਕ ਇਥੇ ਬੈਠ ਕੇ ਚੋਣਾਂ ਬਾਰੇ ਹੁੰਦੀ ਹਰ ਸਰਗਰਮੀ ਨੂੰ ਬੜੀ ਨੀਝ ਨਾਲ ਦੇਖਦੇ ਅਤੇ ਉਸ ਬਾਰੇ ਪ੍ਰਤੀਕਰਮ…

ਨੀਲੀਆਂ-ਪੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨੇ ਸੈਲਮਾ ਸ਼ਹਿਰ ’ਤੇ ਚਾੜ੍ਹਿਆ ਖਾਲਸਾਈ ਰੰਗ

ਸੈਲਮਾ, 16 ਅਪ੍ਰੈਲ (ਕੁਲਵੀਰ ਹੇਅਰ/ਪੰਜਾਬ ਮੇਲ)- ਗੁਰਦੁਆਰਾ ਸਿੱਖ ਸੈਂਟਰ ਆਫ ਪੈਸਾਫਿਕ ਕੋਸਟ ਸੈਲਮਾ ਕੈਲੀਫੋਰਨੀਆ ਵਿਖੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ 20ਵਾਂ ਮਹਾਨ ਨਗਰ ਕੀਰਤਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕ੍ਰਿਪਾ ਅਤੇ ਸਮੂਹ ਸੰਗਤਾਂ…

‘ਧਾਰਮਿਕ ਕਾਰਜ ਕਰਨ ਵਾਲਿਆਂ’ ਦੇ ਵੀਜ਼ਾ ਕਾਨੂੰਨ ’ਚ ਸੋਧ ਲਈ ਕਾਂਗਰਸਮੈਨ ਹਾਂਡਾ ਦਾ ਧੰਨਵਾਦ

ਫਰੀਮਾਂਟ, 16 ਅਪ੍ਰੈਲ (ਬਲਵਿੰਦਰਪਾਲ ਸਿੰਘ ਖਾਲਸਾ/ਪੰਜਾਬ ਮੇਲ) : ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸਮੈਨ ਸ੍ਰੀ ਮਾਈਕ ਹਾਂਡਾ ਦਾ ‘ਧਾਰਮਿਕ ਸੇਵਾ ਕਰਨ ਵਾਲੇ ਕਾਮਿਆਂ’ ਦੇ ਵੀਜ਼ਾ ਕਾਨੂੰਨ ’ਚ ਕੀਤੀ ਜਾ ਰਹੀ ਤਜਵੀਜ਼ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜ਼ੂਦਾ ਕਾਨੂੰਨ ਅਨੁਸਾਰ ਧਾਰਮਿਕ ਕੰਮਾਂ ਲਈ ਅਮਰੀਕਾ ਪਹੁੰਚਦੇ ਸਿੱਖ ਗਰੰਥੀਆਂ, ਪਰਚਾਰਕਾਂ ਨੂੰ ਜੋ ਵੀਜ਼ਾ…

ਸੈਨਹੋਜੇ ਸਿਟੀ ਦੇ ਅਗਲੇ ਮੇਅਰ ਡੇਵ ਕੋਰਟੀਸ ਹੋਣਗੇ-ਭਾਈ ਹੌਠੀ

ਸੈਨਹੋਜੇ, 16 ਅਪ੍ਰੈਲ (ਪੰਜਾਬ ਮੇਲ)- ਭਾਈ ਜਸਵੰਤ ਸਿੰਘ ਹੋਠੀ ਦੇ ਘਰ ਵਿਖੇ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ ਛੇ ਵਜੇ ਡੇਵ ਕੋਰਟੀਸ, ਜੋ ਇਸ ਵੇਲੇ ਸੈਂਟਾ ਕਲਾਰਾ ਕਾਊਂਟੀ ਦੇ ਸੁਪਰਵਾਈਜ਼ਰ ਹਨ ਅਤੇ ਲੰਮਾ ਸਮਾਂ ਸੈਨਹੋਜੇ ਸਿਟੀ ਕੌਂਸਲ ਅਤੇ ਵਾਈਸ ਮੇਅਰ ਦੀ ਸੇਵਾ ਨਿਭਾ ਚੁੱਕੇ ਹਨ ਤੇ ਆਉਣ ਵਾਲੀ ਇਲੈਕਸ਼ਨ ਵਿਚ ਸੈਨਹੋਜੇ ਸਿਟੀ ਮੇਅਰ ਲਈ ਚੋਣ ਮੈਦਾਨ ਵਿਚ ਹਨ, ਉਨ੍ਹਾਂ…

ਗੁਰਦੁਆਰਾ ਸਾਹਿਬ ਸਟਾਕਟਨ ’ਚ 16ਵਾਂ ਮਹਾਨ ਨਗਰ ਕੀਰਤਨ ਤੇ ਵਿਸਾਖੀ ਪੁਰਬ ਸ਼ਰਧਾ ਨਾਲ ਮਨਾਇਆ

ਸਟਾਕਟਨ, 16 ਅਪ੍ਰੈਲ (ਪੰਜਾਬ ਮੇਲ)- ਗ਼ਦਰੀ ਬਾਬਿਆਂ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਸਾਹਿਬ ਸਟਾਕਟਨ, ਕੈਲੀਫੋਰਨੀਆਂ ਵਿਖੇ 16ਵਾਂ ਮਹਾਨ ਨਗਰ ਕੀਰਤਨ ਤੇ ਵਿਸਾਖੀ ਪੁਰਬ 13 ਅਪ੍ਰੈਲ 2014 ਦਿਨ ਐਤਵਾਰ ਨੂੰ ਗੁਰੂ ਘਰ ’ਚ ਸਮੂਹ ਸਿੱਖ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਐਤਵਾਰ 12 ਵਜੇ ਦੁਪਿਹਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ…

ਸ੍ਰੀ ਅਨੰਦਪੁਰ ਸਾਹਿਬ ਤੇ ਬਠਿੰਡਾ ਦੇ ਦੋ ਉਮੀਦਵਾਰ ਸਭ ਤੋਂ ਘੱਟ ਉਮਰ ਦੇ

ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਮੇਲ)-ਪੰਜਾਬ ਦੇ ਕੁੱਲ ਵੋਟਰਾਂ ’ਚੋਂ ਇਕ ਚੌਥਾਈ ਵੋਟਰ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਹਨ ਪਰ ਸੂਬੇ ’ਚ ਲੋਕ ਸਭਾ ਚੋਣਾਂ ਲਈ ਮੈਦਾਨ ’ਚ ਨਿੱਤਰੇ 253 ਉਮੀਦਵਾਰਾਂ ’ਚੋਂ ਸਿਰਫ 14 ਉਮੀਦਵਾਰ ਹੀ 30 ਸਾਲ ਤੋਂ ਘੱਟ ਉਮਰ ਦੇ ਹਨ। ਚੋਣ ਕਮਿਸ਼ਨ ਦੀ ਸੂਚਨਾ ਮੁਤਾਬਕ ਸਭ ਤੋਂ ਘੱਟ ਉਮਰ ਦੇ ਮਨਦੀਪ ਸਿੰਘ ਅਤੇ ਆਸ਼ੀਸ਼ ਚੋਣ ਪਿੜ ’ਚ ਹਨ ਅਤੇ ਦੋਵੇਂ ਹੀ 25-25 ਸਾਲ ਦੇ ਹਨ। ਮਨਦੀਪ ਸਿੰਘ ਆਨੰਦਪੁਰ ਸਾਹਿਬ ਅਤੇ…

ਗੁਰਦਵਾਰਾ ਸਿੰਘ ਸਭਾ ਬੇਅ-ਏਰੀਆ ਮਿਲਪੀਟਸ ਵਿਖੇ ਪੰਥ ਦੀ ਚੜਦੀਕਲਾ ਲਈ ਅਰਦਾਸ

ਬੇਅ-ਏਰੀਆ, 16 ਅਪ੍ਰੈਲ (ਪੰਜਾਬ ਮੇਲ)- ਗੁਰਦਵਾਰਾ ਸਿੰਘ ਸਭਾ ਬੇਅ-ਏਰੀਆ ਮਿਲਪੀਟਸ ਵਿਖੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਖੁਸੀਆਂ ਨਾਲ ਮਨਾਇਆ ਗਿਆ ਇਸ ਮੋਕੇ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸੀਆਂ ਪ੍ਰਾਪਤ ਕੀਤੀਆਂ। ਦੇਰ ਰਾਤ ਤਕ ਸੰਗਤਾਂ ਦਾ ਗੁਰੂ ਘਰ ਵਿਖੇ ਆਣਾ ਜਾਣਾ ਚਲਦਾ ਰਿਹਾ ਇਸ ਮੋਕੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਕੀਰਤਨ ਦਰਬਾਰ…

ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਰੋਜ਼ਵਿਲ ’ਚ ਮਨਾਇਆ ਵਿਸਾਖੀ ਦਾ ਦਿਹਾੜਾ

ਰੋਜ਼ਵਿਲ, 16 ਅਪ੍ਰੈਲ (ਪੰਜਾਬ ਮੇਲ)- ਗੁਰਦੁਆਰਾ ਸ੍ਰੀ ਸਚਖੰਡ ਸਾਹਿਬ ਰੋਜ਼ਵਿਲ ਵਿਖੇ ਵਿਸਾਖੀ ਤੇ ਖਾਲਸਾ ਪੰਥ ਸਾਜਣਾ ਦਿਵਸ ਦੇ ਸਬੰਧ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਅਵਤਾਰ ਸਿੰਘ, ਭਾਈ ਸੁਖਵਿੰਦਰ ਸਿੰਘ ਤੇ ਭਾਈ ਗੁਰਚਰਨ ਸਿੰਘ ਜੀ ਦੇ ਜਥੇ…

ਸਰਕਾਰ ਦੇ ਸੋਹਲੇ ਗਾਉਣ ਵਾਲੇ ਗਾਇਕਾ ਦਾ ਪ੍ਰਵਾਸੀ ਪੰਜਾਬੀ ਕਰਨਗੇ ਬਾਈਕਾਟ

ਚੰਡੀਗੜ੍ਹ, 16 ਅਪ੍ਰੈਲ (ਪੰਜਾਬ ਮੇਲ)- ਵੱਖੋ-ਵੱਖਰੇ ਪੰਜਾਬੀ ਚੈਨਲਾਂ ’ਤੇ ਪੰਜਾਬੀ ਗਾਇਕ ਅਦਾਕਾਰ ਹਰਭਜਨ ਮਾਨ ਨੂੰ ਇਹ ਕਹਿੰਦਿਆਂ ਦੇਖਿਆ ਸੁਣਿਆ ਜਾ ਸਕਦਾ ਹੈ, ‘‘ਕੁਝ ਸਾਲ ਪਹਿਲਾਂ ਤੱਕ ਪੰਜਾਬ ਵਿਚ ਬਿਜਲੀ ਸਿਰਫ ਬੱਦਲਾਂ ਤੋਂ ਹੀ ਗਰਜਦੀ ਸੀ, ਪਰ ਪਿਛਲੇ ਪੰਜ ਸਾਲਾਂ ’ਚ ਬਾਦਲ ਸਰਕਾਰ ਨੇ ਬਿਜਲੀ ਦੀ ਐਸੀ ਲਿਸ਼ਕੀ ਖਿਲਾਰੀ ਹੈ ਕਿ ਗਲੀ-ਗਲੀ ਪਿੰਡ ਲਿਸ਼ਕ ਰਿਹਾ ਹੈ…’’ ਇਸ ਇਸ਼ਤਿਹਾਰ ਸਦਕਾ…

ਕੈਨੇਡੀਆਈ ਦੂਤ ਘਰਾਂ ’ਚ ਕ੍ਰਿਪਾਨ ਨੂੰ ਮਾਨਤਾ

ਟੋਰਾਂਟੋ, 16 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਭਰ ’ਚ ਹੁਣ ਅੰਮ੍ਰਿਤਧਾਰੀ ਸਿੱਖ ਕਿਸੇ ਵੀ ਕੈਨੇਡੀਅਨ ਅੰਬੈਸੀ ’ਚ ਕ੍ਰਿਪਾਨ ਪਾ ਕੇ ਜਾ ਸਕਣਗੇ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਵਿਸ਼ਵ ਭਰ ਵਿੱਚ ਕੈਨੇਡਿਆਈ ਦੂਤ ਘਰਾਂ ਵਿੱਚ ਕ੍ਰਿਪਾਨ ਨੂੰ ਮਾਨਤਾ ਦੇਣ ਲਈ ਬਣਾਈਆਂ…

ਸਿੱਖ ਟੈਂਪਲ ਰੀਨੋ ਵਿਖੇ ਵਿਸਾਖੀ ਸਮਾਗਮ 18 ਅਪ੍ਰੈਲ ਤੋਂ

ਰੀਨੋ, 16 ਅਪ੍ਰੈਲ (ਪੰਜਾਬ ਮੇਲ)- ਸਿੱਖ ਟੈਂਪਲ ਰੀਨੋ ਵਿਖੇ 18 ਅਪ੍ਰੈਲ ਸ਼ੁਕਰਵਾਰ ਤੋਂ 20 ਅਪ੍ਰੈਲ ਤੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। 18 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇਗੀ, ਜਿਸ ਦੇ ਭੋਗ 20…

ਕਬੱਡੀ ਖਿਡਾਰੀ ਕਾਲਾ ਹਮੀਦੀ ਦਾ ਸਨਮਾਨ

ਫਰਿਜ਼ਨੋ, 16 ਅਪ੍ਰੈਲ (ਪੰਜਾਬ ਮੇਲ)- ਪੰਜਾਬ ਤੋ ਆਏ ਉਘੇ ਕਬੱਡੀ ਖਿਡਾਰੀ ਕਾਲੇ ਹਮੀਦੀ ਵਾਲੇ ਦਾ ਖੁਸ਼ ਧਾਲੀਵਾਲ ਅਤੇ ਸਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸੱਜਣਾਂ ਵੱਲੋ ਤਾਜ ਆਫ ਇੰਡੀਆ ਰੈਸਟੋਰੈਂਟ ਵਿੱਚ ਹੋਏ ਵਿਸ਼ੇਸ਼…

ਡਲੇਨੋ ਸ਼ਹਿਰ ’ਚ ਗੁਰਦੁਆਰਾ ਸਿੰਘ ਸਭਾ ਦਾ ਹੋਇਆ ਉਦਘਾਟਨ

ਡਲੇਨੋ ਕੈਲੀਫੋਰਨੀਆ, 16 ਅਪ੍ਰੈਲ (ਪੰਜਾਬ ਮੇਲ)- ਡਲੇਨੋ ਸ਼ਹਿਰ ਵਿਖੇ ਗੁਰਦੁਆਰਾ ਸਿੰਘ ਸਭਾ ਦਾ ਉਦਘਾਟਨ 6 ਅਪ੍ਰੈਲ ਦਿਨ ਐਤਵਾਰ ਵਾਲੇ ਦਿਨ ਹੋਇਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਭਾਰੀ ਦੀਵਾਨ ਸਜੇ। ਇਸ ਮੌਕੇ ਭਾਈ ਬਲਜੀਤ ਸਿੰਘ, ਭਾਈ ਤਰਸੇਮ ਸਿੰਘ ਦੇ ਜਥਿਆਂ ਨੇ ਕੀਰਤਨ ਕੀਤਾ। ਭਾਈ ਹਰਜੀਤ ਸਿੰਘ, ਜੋ ਕਿ ਗੁਰਦੁਆਰਾ ਦਸਮੇਸ਼ ਦਰਬਾਰ ਬੇਕਰਸਫੀਲਡ ਤੋਂ ਪਹੁੰਚੇ ਹੋਏ ਸਨ, ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ…

ਵਾਈਟ ਹਾਊਸ ਦੇ ਸਮਾਗਮ ਲਈ ਦੋ ਭਾਰਤੀਆਂ ਨੂੰ ਸੱਦਾ

ਵਾਸ਼ਿੰਗਟਨ, (ਪੰਜਾਬ ਮੇਲ)-ਪਹਿਲੀ ਵਾਰ ਭਾਰਤੀ-ਅਮਰੀਕੀ ਮਿਸ ਅਮਰੀਕਾ 2014 ਨੀਨਾ ਦਾਵੁਲਰੀ ਅਤੇ ਭਾਰਤੀ-ਅਮਰੀਕੀ ਸ਼ੈਫ…

ਆਪਣੇ ਹੀ ਸਤ ਬੱਚਿਆਂ ਨੂੰ ਮਾਰਨ ਵਾਲੀ ਮਾਂ ਗ੍ਰਿਫਤਾਰ

ਵਾਸ਼ਿੰਗਟਨ, 16 ਅਪ੍ਰੈਲ (ਪੰਜਾਬ ਮੇਲ)-ਅਮਰੀਕਾ ਦੇ ਉਟਾ ਰਾਜ ’ਚ ਪੁਲਿਸ ਨੇ ਪਿਛਲੇ 10 ਸਾਲਾਂ ਤੋਂ ਆਪਣੇ ਸੱਤ ਬੱਚਿਆਂ ਨੂੰ ਜੰਮਦੇ ਹੀ

ਸਿਆਟਲ ’ਚ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਓਬਰਾਏ ਦਾ ਥਾਂ-ਥਾਂ ਸਵਾਗਤ

ਸਿਆਟਲ, 16 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਖਾਲਸਾ ਸਾਜਨਾ ਦਿਵਸ ਦੇ ਸਮਾਗਮਾਂ ’ਚ ਪਹੁੰਚੇ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਐ¤ਸ.ਪੀ. ਸਿੰਘ ਓਬਰਾਏ ਦਾ ਸਿਆਟਲ ਵਿਚ ਵੱਖ-ਵੱਖ ਥਾਵਾਂ ’ਤੇ ਨਿੱਘਾ ਸਵਾਗਤ ਕੀਤਾ ਗਿਆ। ਸਿਆਟਲ ਵਿਚ ਸਰਬੱਤ ਦਾ ਭਲਾ…

ਭਗਵੰਤ ਮਾਨ ਮੁਕਾਬਲੇ ਆਜ਼ਾਦ ਉਮੀਦਵਾਰ ਭਗਵੰਤ ਨੂੰ ‘ਪਤੰਗ’ ਦਾ ਨਿਸ਼ਾਨ ਦੇਣ ਤੋਂ ਚਰਚਾ ਛਿੜੀ

ਸੰਗਰੂਰ, 14 ਅਪ੍ਰੈਲ (ਪੰਜਾਬ ਮੇਲ) -ਬਠਿੰਡਾ ਲੋਕ ਸਭਾ ਹਲਕੇ ਵਿੱਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਿੰਡ ਬਾਦਲ ਦੇ ਮਨਪ੍ਰੀਤ ਸਿੰਘ ਨੂੰ ਚੋਣ ਨਿਸ਼ਾਨ ’ਪਤੰਗ’ ਅਲਾਟ ਕਰਨ ਦੇ ਮਾਮਲੇ ਤੋਂ ਬਾਅਦ ਹੁਣ ਸੰਗਰੂਰ ਲੋਕ ਸਭਾ ਹਲਕੇ ੱਚ ਆਜ਼ਾਦ ਉਮੀਦਵਾਰ ਭਗਵੰਤ ਸਿੰਘ ਨੂੰ ਚੋਣ ਨਿਸ਼ਾਨ ’ਪਤੰਗ’ ਅਲਾਟ ਹੋਣ ਤੋਂ ਸਿਆਸੀ…

ਲੋਕ ਸਭਾ ਚੋਣਾਂ ਵਿੱਚ ਕਈ ਉਮੀਦਵਾਰਾਂ ਦੇ ਨਾਮ, ਸਰ-ਨਾਮ ਇੱਕੋ ਜਿਹੇ

ਨਵੀਂ ਦਿੱਲੀ, 14 ਅਪ੍ਰੈਲ (ਪੰਜਾਬ ਮੇਲ) – ਇਸ ਨੂੰ ਵੋਟਰਾਂ ਨੂੰ ਘੁੰਮਣਘੇਰੀ ਵਿੱਚ ਪਾਉਣ ਦੀ ਕੋਸ਼ਿਸ਼ ਕਹਿ ਲਓ ਜਾਂ ਫਿਰ ਸੰਯੋਗ, ਲੋਕ ਸਭਾ ਚੋਣਾਂ ਲੜ ਰਹੇ ਦਰਜਨਾਂ ਉਮੀਦਵਾਰਾਂ ਦੇ ਨਾਮ ਜਾਂ ਉਪਨਾਮ ਮਿਲਦੇ-ਜੁਲਦੇ ਹਨ। ਵਡੋਦਰਾ ਵਿੱਚ ਇੱਕ ਆਜ਼ਾਦ ਉਮੀਦਵਾਰ…

ਪੰਜਾਬ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਵਿਸਾਖੀ

ਕੀਰਤਪੁਰ ਸਾਹਿਬ, 14 ਅਪ੍ਰੈਲ (ਪੰਜਾਬ ਮੇਲ) – ਵਿਸਾਖੀ ਦਾ ਤਿਉਹਾਰ ਅੱਜ ਕੀਰਤਪੁਰ ਸਾਹਿਬ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇੱਥੇ ਸਥਿਤ ਵੱਖ ਵੱਖ ਗੁਰਦੁਆਰਿਆਂ ਤੇ ਹੋਰ ਧਾਰਮਿਕ ਅਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ। ਇੱਥੋਂ ਦੇ…

ਨਾਈਜੀਰੀਆ ’ਚ ਬੰਬ ਧਮਾਕੇ, 71 ਮੌਤਾਂ, 124 ਜਖ਼ਮੀ

ਅਬੂਜਾ, 14 ਅਪ੍ਰੈਲ (ਪੰਜਾਬ ਮੇਲ) -ਨਾਈਜੀਰੀਆ ਦੀ ਰਾਜਧਾਨੀ ਦੇ ਬਾਹਰਲੇ ਇਲਾਕੇ ’ਚ ਬੱਸ ਸਟੇਸ਼ਨ ’ਤੇ ਦੋ ਬੰਬ ਧਮਾਕਿਆਂ ’ਚ 71 ਲੋਕਾਂ ਦੀ ਮੌਤ ਹੋ ਗਈ ਅਤੇ 124 ਹੋਰ ਜ਼ਖ਼ਮੀ ਹੋ ਗਏ। ਅਬੂਜਾ ਕੌਮੀ ਪੁਲੀਸ..

ਆਜ਼ਮ ਖਾਨ ਖ਼ਿਲਾਫ਼ ਇਕ ਹੋਰ ਕੇਸ ਹੋਇਆ ਦਰਜ

ਬਿਜਨੌਰ, 14 ਅਪ੍ਰੈਲ (ਪੰਜਾਬ ਮੇਲ) – ਸਮਾਜਵਾਦੀ ਪਾਰਟੀ ਦੇ ਵਿਵਾਦਤ ਆਗੂ ਮੁਹੰਮਦ ਆਜ਼ਮ ਖਾਨ ਵੱਲੋਂ ਚੋਣ ਰੈਲੀ ’ਚ ਭੜਕਾਊ ਭਾਸ਼ਣ ਦੇਣ ’ਤੇ ਇਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਸਹਾਇਕ

ਗੁਰੂਦੁਆਰਾ ਸਰਬਸੰਗਤ ਸਾਹਿਬ ਹੇਲਸਿੰਕੀ ਵਿਖੇ ਖਾਲਸਾ ਸਿਰਜਨਾ ਦਿਵਸ ਸ਼ਰਧਾ ਪੂਰਵਕ ਮਨਾਇਆ

ਫ਼ਿੰਨਲੈਂਡ, 14 ਅਪ੍ਰੈਲ (ਵਿੱਕੀ ਮੋਗਾ/ਪੰਜਾਬ ਮੇਲ) – ਫ਼ਿੰਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੀ ਧਰਤੀ ਤੇ ਗੁਰੂਦੁਆਰਾ ਸਰਬਸੰਗਤ ਸਾਹਿਬ ਵਿਖੇ ਸੰਗਤਾਂ ਨੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਖਾਲਸਾ ਪੰਥ ਦਾ 315ਵਾਂ…

ਕਾਂਗਰਸ ਪੰਜਾਬ ’ਚ ਰੁੱਸਿਆਂ ਨੂੰ ਮਨਾਉਣ ਲਈ ਹੋਈ ਤੇਜ਼

ਚੰਡੀਗੜ੍ਹ, 14 ਅਪ੍ਰੈਲ (ਪੰਜਾਬ ਮੇਲ) – ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਵਿੱਚ ਰੁੱਸੇ ਸੀਨੀਅਰ ਕਾਂਗਰਸ ਆਗੂਆਂ ਨੂੰ ਚੋਣ ਮੈਦਾਨ ਵਿੱਚ ਸਰਗਰਮ ਕਰਨ ਲਈ ਚੋਣ ਪ੍ਰਚਾਰ ਅਤੇ ਚੋਣ ਤਾਲਮੇਲ ਕਮੇਟੀਆਂ ਵਿੱਚ ਉਚ ਅਹੁਦੇ ਦੇ ਕੇ ਮਨਾਉਣ ਦਾ ਰਾਹ ਲੱਭ ਲਿਆ ਹੈ। ਸੋਨੀਆ ਗਾਂਧੀ ਨੇ ਲੋਕ ਸਭਾ ਚੋਣ ਲਈ ਟਿਕਟ ਨਾ ਮਿਲਣ ਕਾਰਨ ਨਾਰਾਜ਼ ਚੱਲੇ ਆ…

ਯੂਕੇ ’ਚ ਸਿੱਖ ਨੌਜਵਾਨ ਦੇ ਘਰੋਂ 92 ਹਥਿਆਰ ਮਿਲੇ

ਲੰਡਨ, 13 ਅਪ੍ਰੈਲ (ਪੰਜਾਬ ਮੇਲ) – ਆਪਣੇ ਲੈਸਟਰ ਵਾਲੇ ਘਰ ਵਿੱਚ 92 ਹਥਿਆਰ ਰੱਖੇ ਮੰਨਣ ਵਾਲੇ 21 ਸਾਲਾ ਬਰਤਾਨਵੀ ਸਿੱਖ ਨੌਜਵਾਨ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਏਗੀ। ਇਹ ਸਜ਼ਾ ਪੰਜ ਸਾਲ ਤੱਕ ਦੀ ਹੋ ਸਕਦੀ ਹੈ। ਲੈਸਟਰ ਪੁਲਸ ਨੇ…

ਅਦਾਲਤ ਵੱਲੋਂ 9 ਮਹੀਨੇ ਦੇ ਬੱਚੇ ਵਿਰੁੱਧ ਦਰਜ ਮੁਕੱਦਮਾ ਰੱਦ

ਲਾਹੌਰ, 13 ਅਪ੍ਰੈਲ (ਪੰਜਾਬ ਮੇਲ) – ਪਾਕਿਸਤਾਨ ਦੀ ਅਦਾਲਤ ਨੇ 9 ਮਹੀਨਿਆਂ ਦੇ ਬੱਚੇ ਖਿਲਾਫ ਪੁਲਸ ਵੱਲੋਂ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਪੁਲਸ ਨੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਰਫਾਕਤ ਅਲੀ ਨੂੰ ਦੱਸਿਆ ਕਿ ਬੱਚੇ ਮੁਹੰਮਦ ਮੂਸਾ…

ਅਮਰੀਕਾ ਵਿੱਚ ਵੋਟ ਦਾ ਅਧਿਕਾਰ ਖਤਰੇ ’ਚ : ਓਬਾਮਾ

ਨਿਊਯਾਰਕ, 13 ਅਪ੍ਰੈਲ (ਪੰਜਾਬ ਮੇਲ) – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਰਿਪਬਲਿਕਨ ਪਾਰਟੀ ਅਮਰੀਕਾ ’ਚ ਵੋਟ ਦੇ ਅਧਿਕਾਰ ’ਤੇ ਖਤਰਾ ਪੈਦਾ ਕਰ ਰਹੀ ਹੈ। ਸਾਲ 1965 ’ਚ ਇਸ ਇਤਿਹਾਸਕ ਕਾਨੂੰਨ ਬਣਨ ਤੋਂ ਬਾਅਦ ਉਸ ਦੀ ਇਹ ਕੋਸ਼ਿਸ਼ ਇਸ ਸਮੇਂ ਸਿਖਰ ’ਤੇ ਹੈ। ਇਸ ਕਾਨੂੰਨ ਤਹਿਤ ਲੱਖਾਂ ਕਾਲੇ ਅਮਰੀਕੀਆਂ ਤੇ ਦੂਜੇ ਘੱਟ ਗਿਣਤੀਆਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ। ਓਬਾਮਾ ਨੇ…

ਵਿਦੇਸ਼ ਗਏ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਧਨ ਦੇਸ਼ ਭੇਜਿਆ

ਵਾਸ਼ਿੰਗਟਨ, 13 ਅਪ੍ਰੈਲ (ਪੰਜਾਬ ਮੇਲ) – ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਭਾਰਤੀਆਂ ਨੇ ਪਿਛਲੇ ਸਾਲ 7000 ਕਰੋੜ ਡਾਲਰ (ਕਰੀਬ 4,20,000 ਕਰੋੜ ਰੁਪਏ) ਦੀ ਕਾਫੀ ਵੱਡੀ ਰਕਮ ਭਾਰਤ ਭੇਜੀ ਹੈ। ਪਰਵਾਸੀਆਂ ਤੋਂ ਧਨ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਭਾਰਤ 2013 ਵਿੱਚ…

ਮੋਦੀ ਦੇ ਵਿਆਹ ਹੋਣ ਬਾਰੇ ਕਾਂਗਰਸ ਚੋਣ ਕਮਿਸ਼ਨ ਕੋਲ ਜਾ ਪਹੁੰਚੀ

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ) – ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਖੁਦ ਦੇ ਸ਼ਾਦੀਸ਼ੁਦਾ ਹੋਣ ਦੇ ਖੁਲਾਸੇ ਨੂੰ ਕਾਂਗਰਸ ਹੁਣ ਉਨ੍ਹਾਂ ਖਿਲਾਫ ਬ੍ਰਹਮ ਅਸਤਰ ਵਾਂਗ ਵਰਤ ਰਹੀ ਹੈ। ਕਾਂਗਰਸ ਉਪ …

ਚੋਣਾਂ ਵਿੱਚ ਵਾਅਦਿਆਂ ਦੀ ਨਵੀਂ ਭਰਮਾਰ: ਪ੍ਰੇਮੀ ਜੋੜਿਆਂ ਦੇ ਵਿਆਹ ਵਿੱਚ ਮਦਦ ਵੀ ਵਾਅਦੇ ਵਿੱਚ ਕੀਤੇ ਗਏ ਸ਼ਾਮਲ

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ) – ਸੰਸਾਰ ਦੀ ਸਭ ਤੋਂ ਵਿਸ਼ਾਲ ਚੋਣ ਪ੍ਰਕਿਰਿਆ ਹਿੰਦੋਸਤਾਨ ਵਿੱਚ ਜਾਰੀ ਹੈ ਜਿਸ ਵਿੱਚ ਰਿਕਾਰਡ ਗਿਣਤੀ ਵਿੱਚ 1,687 ਸਿਆਸੀ ਦਲ ਹਿੱਸਾ ਲੈ ਰਹੇ ਹਨ ਅਤੇ ਇਨ੍ਹਾਂ ਦਲਾਂ ਦਰਮਿਆਨ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਅਨੋਖੇ ਚੋਣ ਵਾਅਦੇ ਕੀਤੇ ਜਾ…

ਇੰਟਰਨੈਟ ਰਾਹੀਂ ਪਰਵਾਸੀਆਂ ਨੂੰ ਵੋਟਿੰਗ ਦੀ ਆਗਿਆ ਤੋਂ ਅਦਾਲਤ ਦੀ ਨਾਂਹ

ਨਵੀਂ ਦਿੱਲੀ, 13 ਅਪ੍ਰੈਲ (ਪੰਜਾਬ ਮੇਲ) – ਪ੍ਰਵਾਸੀ ਭਾਰਤੀਆਂ ਨੂੰ ਆਮ ਚੋਣਾਂ ਦੌਰਾਨ ਇੰਟਰਨੈਟ ਜ਼ਰੀਏ ਵੋਟਾਂ ਦੇਣ ਦੀਆਂ ਆਸਾਂ ’ਤੇ ਉਸ ਸਮੇਂ ਪਾਣੀ ਪੈ ਗਿਆ, ਜਦ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਸਮੇਂ ਕੋਈ ਅੰਤਰਮ…

ਬਠਿੰਡਾ: ਦਿਓਰ-ਭਾਬੀ ’ਚ ਗਹਿਗੱਚ ਮੁਕਾਬਲਾ

ਬਠਿੰਡਾ, 13 ਅਪ੍ਰੈਲ (ਪੰਜਾਬ ਮੇਲ) – ਬਠਿੰਡਾ ਪੰਜਾਬ ਵਿੱਚ ਦੋ ਮੁੱਖ ਵਕਾਰੀ ਲੋਕ ਸਭਾ ਸੀਟਾਂ ਵਿੱਚੋਂ ਇਕ ਹੈ। ਇਥੇ ਦੋ ਸ਼ਰੀਕਾਂ ਦੀ ਹੀ ਟੱਕਰ ਹੈ ਅਤੇ ਹੈ ਵੀ ਕਾਂਟੇ ਦੀ। ਹੁਕਮਰਾਨ ਸ਼੍ਰੋਮਣੀ ਅਕਾਲੀ ਦਲ ਦੇ ਦੂਸਰੇ ਹਲਕਿਆਂ ਦੇ ਕਾਫ਼ੀ ਗਿਣਤੀ ਵਿਚ ਨੇਤਾ ਬਠਿੰਡਾ ਹਲਕੇ ਵਿੱਚ ਪੁੱਜੇ ਹੋਏ ਹਨ। ਭਾਜਪਾ ਨੇਤਾ, ਜੋ ਹਲਕੇ ਵਿੱਚ ਖੁੱਲ੍ਹ ਕੇ ਨਹੀਂ ਸੀ ਵਿਚਰ ਰਹੇ, ਹੁਣ 24 ਅਪਰੈਲ ਨੂੰ ਨਰਿੰਦਰ ਮੋਦੀ ਦੇ ਬਠਿੰਡਾ ਆਉਣ ਦਾ ਪ੍ਰੋਗਰਾਮ ਬਣਨ…

ਬਾਦਲ ਨੂੰ ਚੋਣ ਕਮਿਸ਼ਨ ਵੱਲੋਂ ਨੋਟਿਸ

ਜਲੰਧਰ, 13 ਅਪ੍ਰੈਲ (ਪੰਜਾਬ ਮੇਲ) – ਜ਼ਿਲ੍ਹਾ ਚੋਣ ਅਧਿਕਾਰੀ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਪਾਰੀਆਂ ਨੂੰ ਵੋਟਾਂ ਦੇ ਨਾਲ ਨਾਲ ਨੋਟ ਦੇਣ ਦੇ ਦਿੱਤੇ ਵਿਵਾਦਤ ਬਿਆਨ ਬਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਨੋਟਿਸ ਭੇਜ ਕੇ 24 ਘੰਟਿਆਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵਰੁਣ ਰੂਜਮ…

ਆਸਟਰੇਲੀਆ ’ਚ ਸਿੱਖ ਖੇਡਾਂ ਮੌਕੇ ਸ਼ਰਾਬ ਦੇ ਪ੍ਰਚਾਰ ਦਾ ਤਿੱਖਾ ਵਿਰੋਧ ਹੋਇਆ

ਮੈਲਬਰਨ, 13 ਅਪ੍ਰੈਲ (ਪੰਜਾਬ ਮੇਲ) – ਵੈਸਟਰਨ ਆਸਟਰੇਲੀਆ ਸੂਬੇ ਦੇ ਸ਼ਹਿਰ ਪਰਥ ਸਥਿਤ ਕੈਨਿਗਵੇਲ ਗੁਰਦੁਆਰੇ ਵਿੱਚ ਅੱਜ ਸੈਂਕੜੇ ਸਿੱਖਾਂ ਨੇ ਰੋਸ ਮੁਜ਼ਾਹਰਾ ਕੀਤਾ। ਇਹ ਸੰਗਤ ਸ਼ਹਿਰ ਵਿੱਚ ਹੋਣ ਵਾਲੀਆਂ 27ਵੀਆਂ ’ਸਿੱਖ ਖੇਡਾਂ’ ਦੀ ਸਮਾਪਤੀ ’ਤੇ ਇਕ ਜੂਏਖਾਨੇ ਵਿੱਚ ਰੱਖੇ ਗਏ ’ਖੁੱਲੀ ਸ਼ਰਾਬ’ ਦੇ ਪ੍ਰੋਗਰਾਮ ਦਾ ਗੁਰੂਘਰ…